ਬਾਬਾ ਵਰਿਆਮ ਸਿੰਘ ਦੇ ਚਲਾਣੇ ਤੇ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ ਨੇ ਗਹਿਰਾ ਦੁਖ ਪ੍ਰਗਟਾਇਆ

ਬਾਬਾ ਵਰਿਆਮ ਸਿੰਘ ਦੇ ਚਲਾਣੇ ਤੇ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ ਨੇ ਗਹਿਰਾ ਦੁਖ ਪ੍ਰਗਟਾਇਆ

ਅੰਮ੍ਰਿਤਸਰ:- 2 ਜੁਲਾਈ ( ) ਗੁਰੂ ਨਾਨਕ ਦਲ ਮੜੀਆਂ ਵਾਲਾ ਤਰਨਾਦਲ ਬਟਾਲਾ ਦੇ ਮੁਖੀ ਬਾਬਾ ਮਾਨ ਸਿੰਘ ਦੇ ਸਪੁੱਤਰ ਬਾਬਾ ਵਰਿਆਮ ਸਿੰਘ ਬੀਤੀ ਰਾਤ ਅਚਨਚੇਤ ਗੁਰ ਪਿਆਨਾ ਕਰ ਜਾਣ ਤੇ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਮੁੱਖੀ ਬੁੱਢਾ ਦਲ ਨੇ ਗਹਿਰੇ ਦੁਖ ਦਾ ਪ੍ਰਗਟਾਵਾ ਕੀਤਾ ਹੈ।

ਬੁੱਢਾ ਦਲ ਦੇ ਸਕੱਤਰ ਸ. ਦਿਲਜੀਤ ਸਿੰਘ ਬੇਦੀ ਵੱਲੋਂ ਜਾਰੀ ਇਕ ਸ਼ੋਕ ਸੰਦੇਸ਼ ਵਿੱਚ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਨੇ ਕਿਹਾ ਨਿਹੰਗ ਮੁਖੀ ਬਾਬਾ ਮਾਨ ਸਿੰਘ ਦੇ ਸਪੁੱਤਰ ਬਾਬਾ ਵਰਿਆਮ ਸਿੰਘ ਬਹੁਤ ਹੀ ਚੜਦੀਕਲਾ ਤੇ ਗੁਰਬਾਣੀ ਵਿੱਚ ਰੰਗੇ ਚੰਗੇ ਪੁਰਸ਼ ਸਨ, ਉਹ ਗੁਰਬਾਣੀ ਕੀਰਤਨ ਦੇ ਰਾਗੀ ਅਤੇ ਚੰਗੇ ਵਿਆਖਿਆਕਾਰ ਸਨ। ਉਨ੍ਹਾਂ ਦੇ ਚਲਾਣੇ ਨਾਲ ਵੱਡਾ ਘਾਟਾ ਪਿਆ ਹੈ ਉਨ੍ਹਾਂ ਦਾ ਅੰਤਮ ਸਸਕਾਰ 4 ਜੁਲਾਈ ਨੂੰ ਸਵੇਰੇ 10 ਵਜੇ ਗੁਰਦੁਆਰਾ ਗੁਰੂ ਨਾਨਕ ਪ੍ਰਕਾਸ ਪਿੰਡ ਮੜ੍ਹੀਆਵਾਲ ਬਟਾਲਾ ਵਿਖੇ ਹੋਵੇਗਾ।

Leave a Comment

Your email address will not be published. Required fields are marked *

Scroll to Top