ਖੇਤੀਬਾੜੀ ਅਫਸਰਾਂ ਵੱਲੋਂ ਡੀ. ਏ. ਪੀ. ਖਾਦ ਦੀ ਨਿਰਵਿਘਨ ਸਪਲਾਈ ਲਈ ਲਗਾਤਾਰ ਚੈਕਿੰਗਾਂ ਜਾਰੀ

ਖੇਤੀਬਾੜੀ ਅਫਸਰਾਂ ਵੱਲੋਂ ਡੀ. ਏ. ਪੀ. ਖਾਦ ਦੀ ਨਿਰਵਿਘਨ ਸਪਲਾਈ ਲਈ ਲਗਾਤਾਰ ਚੈਕਿੰਗਾਂ ਜਾਰੀ
ਖਾਦ ਨਾਲ ਹੋਰ ਸਮਾਨ ਵੇਚਣ ਵਾਲੇ ਵਿਕਰੇਤਾਵਾਂ ਵਿਰੁੱਧ ਕੀਤੀ ਜਾਵੇਗੀ ਕਾਨੂੰਨੀ ਕਾਰਵਾਈ
ਘਨੌਰ/ਪਟਿਆਲਾ 18 ਨਵੰਬਰ : ਮੁੱਖ ਖੇਤੀਬਾੜੀ ਅਫਸਰ ਡਾ. ਜਸਵਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਖੇਤੀਬਾੜੀ ਵਿਕਾਸ ਅਫਸਰ ਅਨੁਰਾਗ ਅੱਤਰੀ ਵੱਲੋਂ ਡੀ. ਏ. ਪੀ. ਖਾਦ ਦੀ ਨਿਰਵਿਘਨ ਸਪਲਾਈ ਲਈ ਵੱਖ-ਵੱਖ ਥਾਵਾਂ ‘ਤੇ ਚੈਕਿੰਗ ਕੀਤੀ ਗਈ । ਅਨੁਰਾਗ ਅੱਤਰੀ ਵੱਲੋਂ ਖਾਦ ਵਿਕਰੇਤਾਵਾਂ ਦੇ ਸਟਾਕ ਦੀ ਵੀ ਚੈਕਿੰਗ ਕੀਤੀ ਗਈ । ਉਹਨਾ ਕਿਹਾ ਕਿ ਖਾਦਾਂ ਦੀ ਜਮ੍ਹਾਖੋਰੀ ਕਰਨ ਵਾਲਿਆਂ ਅਤੇ ਖਾਦ ਨਾਲ ਹੋਰ ਸਮਾਨ ਵੇਚਣ ਵਾਲਿਆਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ । ਉਨਾਂ ਕਿਹਾ ਕਿ ਖੇਤੀਬਾੜੀ ਅਫਸਰਾਂ ਵਲੋਂ ਡੀ. ਏ. ਪੀ. ਖਾਦ ਦੀ ਨਿਰਵਿਘਨ ਸਪਲਾਈ ਲਈ ਲਗਾਤਾਰ ਚੈਕਿੰਗਾਂ ਜਾਰੀ ਰਹਿਣਗੀਆਂ । ਉਹਨਾਂ ਦੱਸਿਆ ਕਿ ਕਈ ਵਿਕਰੇਤਾ ਡੀ. ਏ. ਪੀ. ਖਾਦ ਹੋਣ ਦੇ ਬਾਵਜੂਦ ਵੀ ਕਿਸਾਨਾਂ ਨੂੰ ਖਾਦ ਦੇਣ ਤੋ ਮਨਾ ਕਰ ਦਿੰਦੇ ਹਨ ਜਾਂ ਖਾਦ ਨੂੰ ਵੱਧ ਕੀਮਤ ਤੇ ਵੇਚਦੇ ਹਨ । ਚੈਕਿੰਗ ਕਰਨ ਦੌਰਾਨ ਜੇਕਰ ਅਜਿਹਾ ਕੋਈ ਵਿਕਰੇਤਾ ਫੜਿਆ ਜਾਂਦਾ ਹੈ ਤਾਂ ਉਸ ਦੇ ਵਿਰੁੱਧ ਖਾਦ ਕੰਟਰੋਲ ਆਰਡਰ 1985 ਤਹਿਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ । ਖੇਤੀਬਾੜੀ ਵਿਕਾਸ ਅਫਸਰ ਅਨੁਰਾਗ ਅੱਤਰੀ ਨੇ ਮ/ਸ ਗੋਇਲ ਫਰਟੀਲਾਈਜ਼ਰ ਐਂਡ ਪੈਸਟੀਸਾਈਡ ਅਜਰਾਵਰ, ਮ/ਸ ਨਿਊ ਬਾਤਿਸ਼ ਫਰਟੀਲਾਈਜ਼ਰ ਅਜਰਾਵਰ, ਮ/ਸ ਸ਼ੈਂਕੀ ਐਂਟਰਪਰਾਈਜ਼ਿਜ਼ ਮੰਡੌਲੀ, ਮ/ਸ ਨਿਊ ਕਿਸਾਨ ਸੇਵਾ ਸੈਂਟਰ ਕੁਥਾਖੇੜੀ, ਮ/ਸ ਫਾਰਮਰਜ਼ ਪੈਸਟੀਸਾਈਡ ਨਸੀਰਪੁਰ, ਮ/ਸ ਭੋਗਰਾ ਫਰਟੀਲਾਈਜ਼ਰ ਹਰੀਗੜ੍ਹ, ਮ/ਸ ਅੱਗਰਵਾਲ ਖਾਦ ਭੰਡਾਰ ਘਨੌਰ , ਮ/ਸ ਕਿਸਾਨ ਖਾਦ ਸਟੋਰ ਘਨੌਰ ਅਤੇ ਮ/ਸ ਸ਼ਿਰੀ ਲਕਸ਼ਮੀ ਪੈਸਟੀਸਾਈਡ ਸਟੋਰ ਘਨੌਰ ਦੇ ਡੀ. ਏ. ਪੀ. ਖਾਦਾਂ ਦੀ ਚੈਕਿੰਗ ਕੀਤੀ ।

Leave a Comment

Your email address will not be published. Required fields are marked *

Scroll to Top