ਜੰਮੂ ਕਸ਼ਮੀਰ ਵਿਚ ਆਏ ਭੂਚਾਲ ਦੇ ਝਟਕੇ

ਜੰਮੂ ਕਸ਼ਮੀਰ ਵਿਚ ਆਏ ਭੂਚਾਲ ਦੇ ਝਟਕੇ
ਸ੍ਰੀਨਗਰ : ਜੰਮੂ ਕਸ਼ਮੀਰ ਵਿਚ ਅੱਜ ਸਵੇਰੇ ਪੌਣੇ ਦਸ ਵਜੇ ਦੇ ਕਰੀਬ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ । ਰਿਕਟਰ ਸਕੇਲ ’ਤੇ ਭੂਚਾਲ ਦੀ ਸ਼ਿੱਦਤ 5.2 ਮਾਪੀ ਗਈ ਹੈ । ਉਂਝ ਇਸ ਦੌਰਾਨ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਤੋਂ ਬਚਾਅ ਰਿਹਾ । ਭੂਚਾਲ ਦਾ ਕੇਂਦਰ ਅਫ਼ਗ਼ਾਨਿਸਤਾਨ ਖਿੱਤੇ ਵਿਚ ਦੱਸਿਆ ਜਾਂਦਾ ਹੈ । ਭੂਚਾਲ ਦੇ ਝਟਕੇ ਕਸ਼ਮੀਰ ਵਾਦੀ ਵਿਚ ਵੀ ਮਹਿਸੂਸ ਕੀਤੇ ਗਏ ਤੇ ਲੋਕ ਡਰ ਦੇ ਮਾਰੇ ਘਰਾਂ ’ਚੋਂ ਬਾਹਰ ਨਿਕਲ ਆਏ ।

Leave a Comment

Your email address will not be published. Required fields are marked *

Scroll to Top