ਸੋਮੀ ਅਲੀ ਨੇ ਦਿੱਤਾ ਗੈਂਗਸਟਰ ਬਿਸ਼ਨੋਈ ਨੂੰ ਜ਼ੂਮ ਕਾਲ ਤੇ ਜੁੜਨ ਦਾ ਸੱਦਾ

ਸੋਮੀ ਅਲੀ ਨੇ ਦਿੱਤਾ ਗੈਂਗਸਟਰ ਬਿਸ਼ਨੋਈ ਨੂੰ ਜ਼ੂਮ ਕਾਲ ਤੇ ਜੁੜਨ ਦਾ ਸੱਦਾ
ਨਵੀਂ ਦਿੱਲੀ : ਸਾਬਕਾ ਮਾਡਲ ਅਤੇ ਅਦਾਕਾਰਾ ਸੋਮੀ ਅਲੀ ਨੇ ਸੋਸ਼ਲ ਮੀਡੀਆ ਰਾਹੀਂ ਗੈਂਗਸਟਰ ਲਾਰੈਂਸ ਬਿਸ਼ਨੋਈ ਤੱਕ ਪਹੁੰਚ ਕਰਦਿਆਂ ਉਸ ਨੂੰ ਜ਼ੂਮ ਕਾਲ ’ਤੇ ਜੁੜਨ ਦਾ ਸੱਦਾ ਦਿੱਤਾ ਹੈ। ਸੋਮੀ ਅਲੀ ਨੇ ਜੇਲ੍ਹ ਵਿੱਚ ਬੰਦ ਗੈਂਗਸਟਰ ਨੂੰ ਕਿਹਾ ਕਿ ਉਸ ਕੋਲ ਸਾਂਝਾ ਕਰਨ ਲਈ ਕੁੱਝ ਵੇਰਵੇ ਹਨ, ਜਿਸ ਦਾ ਉਸ ਨੂੰ ‘ਫਾਇਦਾ’ ਹੋਵੇਗਾ। ਸੋਮੀ ਅਲੀ ਦੀ ਇਹ ਪੋਸਟ ਐੱਨ. ਸੀ. ਪੀ. ਨੇਤਾ ਅਤੇ ਮਹਾਰਾਸ਼ਟਰ ਦੇ ਸਾਬਕਾ ਮੰਤਰੀ ਬਾਬਾ ਸਿੱਦੀਕੀ ਦੇ ਕਤਲ ਤੋਂ ਕੁੱਝ ਦਿਨ ਬਾਅਦ ਆਈ ਹੈ, ਜਿਸ ਬਾਰੇ ਪੁਲੀਸ ਦਾ ਕਹਿਣਾ ਹੈ ਕਿ ਸ਼ਾਇਦ ਬਿਸ਼ਨੋਈ ਨੇ ਸੁਪਰਸਟਾਰ ਸਲਮਾਨ ਖ਼ਾਨ ਨਾਲ ਨੇੜਤਾ ਹੋਣ ਕਾਰਨ ਬਾਬਾ ਸਿੱਦੀਕੀ ਨੂੰ ਨਿਸ਼ਾਨਾ ਬਣਾਇਆ ਹੈ। ਸੋਮੀ ਅਲੀ 1990 ਦੇ ਦਹਾਕੇ ਵਿੱਚ ਸਲਮਾਨ ਖ਼ਾਨ ਨਾਲ ਸਬੰਧਾਂ ’ਚ ਮੰਨਿਆ ਜਾਂਦਾ ਸੀ। ਉਸ ਨੇ ਬੁੱਧਵਾਰ ਨੂੰ ਇੰਸਟਾਗ੍ਰਾਮ ’ਤੇ ਪਾਈ ਪੋਸਟ ਰਾਹੀਂ ਲਾਰੈਂਸ ਬਿਸ਼ਨੋਈ ਨੂੰ ਇੱਕ ‘ਸਿੱਧਾ ਸੁਨੇਹਾ’ ਭੇਜਿਆ। ਸੋਮੀ ਅਲੀ ਨੇ ਲਿਖਿਆ ਕਿ ‘‘ਨਮਸਤੇ, ਲਾਰੈਂਸ ਭਾਈ, ਮੈਂ ਸੁਣਿਆ ਅਤੇ ਦੇਖਿਆ ਹੈ ਕਿ ਤੁਸੀਂ ਜੇਲ੍ਹ ਵਿੱਚ ਹੋਣ ਦੇ ਬਾਵਜੂਦ ਜ਼ੂਮ ਕਾਲ ਕਰਨ ਦੇ ਯੋਗ ਹੋ।ਮੈਂ ਤੁਹਾਡੇ ਨਾਲ ਗੱਲ ਕਰਨੀ ਚਾਹੁੰਦੀ ਹਾਂ। ਕਿਰਪਾ ਕਰਕੇ ਮੈਨੂੰ ਦੱਸੋ ਕਿ ਕੀ ਅਸੀਂ ਕੋਈ ਪ੍ਰਬੰਧ ਕਰ ਸਕਦੇ ਹਾਂ। ਰਾਜਸਥਾਨ ਦੁਨੀਆ ਭਰ ’ਚੋਂ ਮੇਰੀ ਸਭ ਤੋਂ ਪਸੰਦੀਦਾ ਜਗ੍ਹਾ ਹੈ। ਮੈਂ ਉੱਥੇ ਤੁਹਾਡੇ ਮੰਦਿਰ ਦਾ ਦੌਰਾ ਕਰਨਾ ਚਾਹੁੰਦੀ ਹਾਂ।

Leave a Comment

Your email address will not be published. Required fields are marked *

Scroll to Top