ਸਰਦੂਲਗੜ੍ਹ ਹਲਕੇ ਦੇ ਪਿੰਡ ਭੰਮੇ ਕਲਾਂ ਵਿਖੇ ਛੋਟੋ ਭਰਾ ਨੇ ਕੀਤਾ ਆਪਣੇ ਵੱਡੇ ਭਰਾ ਦਾ ਕਤਲ

ਸਰਦੂਲਗੜ੍ਹ ਹਲਕੇ ਦੇ ਪਿੰਡ ਭੰਮੇ ਕਲਾਂ ਵਿਖੇ ਛੋਟੋ ਭਰਾ ਨੇ ਕੀਤਾ ਆਪਣੇ ਵੱਡੇ ਭਰਾ ਦਾ ਕਤਲ
ਸਰਦੂਲਗੜ੍ਹ : ਪੰਜਾਬ ਦੇ ਸ਼ਹਿਰ ਸਰਦੂਲਗੜ੍ਹ ਹਲਕੇ ਦੇ ਪਿੰਡ ਭੰਮੇ ਕਲਾਂ ਵਿਖੇ ਛੋਟੋ ਭਰਾ ਵੱਲੋਂ ਆਪਣੇ ਵੱਡੇ ਭਰਾ ਦਾ ਕਤਲ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਉਪ ਕਪਤਾਨ ਪੁਲਸ ਮਨਜੀਤ ਸਿੰਘ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੀ ਸ਼ਾਮ ਐਸ ਆਈ ਬਲਦੇਵ ਸਿੰਘ ਮੁੱਖ ਅਫ਼ਸਰ ਥਾਣਾ ਝੁਨੀਰ ਟੀਮ ਦੇ ਨਾਲ ਇਲਾਕੇ ਵਿੱਚ ਗਸ਼ਤ ‘ਤੇ ਸੀ ਤਾਂ ਜਦੋਂ ਪੁਲਸ ਪਾਰਟੀ ਪਿੰਡ ਭੰਮੇ ਕਲਾਂ ਪਹੁੰਚੀ ਤਾਂ ਕਿਰਨਪਾਲ ਕੌਰ ਪਤਨੀ ਗੁਰਪ੍ਰੀਤ ਸਿੰਘ ਪੁੱਤਰ ਹੰਸਾ ਸਿੰਘ ਵਾਸੀ ਭੰਮੇ ਕਲਾਂ ਨੇ ਮੁੱਖ ਅਫ਼ਸਰ ਝੁਨੀਰ ਨੂੰ ਇਤਲਾਹ ਦਿੱਤੀ ਕਿ ਉਸ ਦੇ ਘਰ ਵਾਲਾ ਗੁਰਪ੍ਰੀਤ ਸਿੰਘ ਅਤੇ ਉਸ ਦਾ ਦਿਉਰ ਜਸਪ੍ਰੀਤ ਸਿੰਘ ਜੋ ਦੋਨੋਂ ਬਾਹਰੋਂ ਸ਼ਰਾਬ ਪੀ ਕੇ ਤਕਰੀਬਨ ਰਾਤ ਸਾਢੇ ਅੱਠ ਵਜੇ ਘਰ ਆਏ ਸੀ।ਦੋਨੋਂ ਭਰਾ ਇੱਕ ਹੀ ਮਕਾਨ ਵਿੱਚ ਬਣੇ ਦੋ ਅਲੱਗ ਅਲੱਗ ਕਮਰਿਆਂ ਵਿੱਚ ਰਹਿੰਦੇ ਸਨ। ਦੋਨੇ ਭਰਾਵਾਂ ਦੀ ਆਪਸ ਵਿੱਚ ਲੜਾਈ ਹੋ ਗਈ । ਲੜਾਈ ਦੌਰਾਨ ਜਸਪ੍ਰੀਤ ਸਿੰਘ ਨੇ ਗੁਰਪ੍ਰੀਤ ਸਿੰਘ ਦੇ ਸਿਰ ਵਿੱਚ ਘੋਟਣਾ ਮਾਰਿਆ ਅਤੇ ਫ਼ਿਰ ਛਾਤੀ ਵਿੱਚ ਘੋਟਣੇ ਦਾ ਵਾਰ ਕੀਤਾ ਅਤੇ ਘਰੋਂ ਭੱਜ ਗਿਆ। ਕੁੱਝ ਸਮੇਂ ਬਾਅਦ ਆ ਕੇ ਦੁਆਰਾ ਫ਼ਿਰ ਮ੍ਰਿਤਕ ਗੁਰਪ੍ਰੀਤ ਸਿੰਘ ਦੇ ਉਪਰ ਘੋਟਣੇ ਨਾਲ ਵਾਰ ਕੀਤੇ ਅਤੇ ਕਿਰਨ ਪਾਲ ਕੌਰ ਵੱਲ ਵੀ ਘੋਟਣੇ ਦਾ ਵਾਰ ਕੀਤਾ ਪਰ ਉਹ ਬਚ ਗਈ। ਉਸ ਬਾਅਦ ਜਸਪ੍ਰੀਤ ਸਿੰਘ ਮੌਕੇ ਤੋਂ ਫ਼ਰਾਰ ਹੋ ਗਿਆ।ਕਤਲ ਦਾ ਕਾਰਨ ਦੋਨੇ ਭਰਾਵਾਂ ਦੇ ਸਾਂਝੇ ਮਕਾਨ ‘ਤੇ ਲਿਆ ਕਰਜ਼ ਸੀ, ਜਿਸ ਦੀਆਂ ਕਿਸ਼ਤਾਂ ਭਰਨ ਸਬੰਧੀ ਦੋਨਾਂ ਵਿੱਚ ਝਗੜਾ ਹੋ ਗਿਆ। ਇਸ ਸਬੰਧੀ ਪੁਲਿਸ ਨੇ ਮੁਕੱਦਮਾ ਦਰਜ ਕਰ ਦੋਸ਼ੀ ਜਸਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਵਾਰਦਾਤ ਸਮੇਂ ਵਰਤਦਿਆਂ ਹਥਿਆਰ ਬਰਾਮਦ ਕਰ ਲਿਆ ਹੈ ਅਤੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।

Leave a Comment

Your email address will not be published. Required fields are marked *

Scroll to Top