ਮਾਂ-ਪਿਓ ਨੇ ਦਿੱਤੀ ਬੀਮਾਰੀਆਂ ਦੇ ਇਲਾਜ ਲਈ ਤਾਂਤਰਿਕ ਦੀ ਸਲਾਹ `ਤੇ ਆਪਣੀ ਹੀ ਇਕ ਮਹੀਨੇ ਦੀ ਬੱਚੀ ਦੀ ਬਲੀ

ਮਾਂ-ਪਿਓ ਨੇ ਦਿੱਤੀ ਬੀਮਾਰੀਆਂ ਦੇ ਇਲਾਜ ਲਈ ਤਾਂਤਰਿਕ ਦੀ ਸਲਾਹ `ਤੇ ਆਪਣੀ ਹੀ ਇਕ ਮਹੀਨੇ ਦੀ ਬੱਚੀ ਦੀ ਬਲੀ
ਮੁਜ਼ੱਫਰਨਗਰ : ਭਾਰਤ ਦੇਸ਼ ਦੇ ਸੂਬੇ ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਜਿ਼ਲੇ `ਚ ਪੁਲਸ ਨੇ ਬੀਮਾਰੀਆਂ ਦੇ ਇਲਾਜ ਲਈ ਤਾਂਤਰਿਕ ਦੀ ਸਲਾਹ `ਤੇ ਆਪਣੀ ਹੀ ਇਕ ਮਹੀਨੇ ਦੀ ਬੱਚੀ ਦੀ ਬਲੀ ਦੇਣ ਵਾਲੇ ਇਕ ਜੋੜੇ ਨੂੰ ਗ੍ਰਿਫਤਾਰ ਕੀਤਾ ਹੈ। ਵਧੀਕ ਪੁਲਸ ਸੁਪਰਡੈਂਟ (ਦਿਹਾਤੀ ਖੇਤਰ) ਆਦਿਤਿਆ ਬਾਂਸਲ ਨੇ ਵੀਰਵਾਰ ਨੂੰ ਦੱਸਿਆ ਕਿ ਗੋਪਾਲ ਕਸ਼ਯਪ ਅਤੇ ਉਸ ਦੀ ਪਤਨੀ ਮਮਤਾ ਨੂੰ ਬੁੱਧਵਾਰ ਰਾਤ ਭੋਪਾ ਥਾਣਾ ਖੇਤਰ ਦੇ ਬੇਲਦਾ ਪਿੰਡ ਵਿਚ ਆਪਣੀ ਹੀ ਧੀ ਦੇ ਕਤਲ ਮਾਮਲੇ ਵਿਚ ਹਿਰਾਸਤ `ਚ ਲਿਆ ਗਿਆ। ਪੁੱਛਗਿੱਛ ਦੌਰਾਨ ਦੋਵਾਂ ਨੇ ਹੈਰਾਨ ਕਰਨ ਵਾਲੇ ਖੁਲਾਸੇ ਕੀਤੇ ਅਤੇ ਆਪਣੀ ਧੀ ਦਾ ਕਤਲ ਕਰਨ ਦਾ ਜੁਰਮ ਕਬੂਲ ਕਰ ਲਿਆ। ਬਾਂਸਲ ਅਨੁਸਾਰ ਪੁੱਛਗਿੱਛ `ਚ ਸਾਹਮਣੇ ਆਇਆ ਕਿ ਮਮਤਾ ਲੰਬੇ ਸਮੇਂ ਤੋਂ ਬੀਮਾਰ ਸੀ ਅਤੇ ਇਕ ਤਾਂਤਰਿਕ ਨੇ ਉਸ ਨੂੰ ਆਪਣੀ ਬੀਮਾਰੀ ਤੋਂ ਛੁਟਕਾਰਾ ਪਾਉਣ ਲਈ ਆਪਣੀ ਇਕ ਮਹੀਨੇ ਦੀ ਧੀ ਦੀ ਬਲੀ ਦੇਣ ਦੀ ਸਲਾਹ ਦਿੱਤੀ ਸੀ। ਇਸ `ਤੇ ਪਤੀ-ਪਤਨੀ ਨੇ ਬੱਚੀ ਦੀ ਬਲੀ ਦਿੱਤੀ ਅਤੇ ਉਸ ਦੀ ਲਾਸ਼ ਨੂੰ ਜੰਗਲ `ਚ ਲੁਕਾ ਦਿੱਤਾ। ਉਨ੍ਹਾਂ ਦੱਸਿਆ ਕਿ ਪੁਲਸ ਜੋੜੇ ਦੇ ਬਿਆਨਾਂ ਦੇ ਆਧਾਰ ’ਤੇ ਲੜਕੀ ਦੀ ਲਾਸ਼ ਦੀ ਭਾਲ ਕਰ ਰਹੀ ਹੈ। ਇਸ ਦੇ ਨਾਲ ਹੀ ਹਰਿੰਦਰ ਨਾਮ ਦੇ ਉਸ ਤਾਂਤਰਿਕ ਨੂੰ ਵੀ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਸ ਨੇ ਬੀਮਾਰੀ ਦੇ ਇਲਾਜ ਲਈ ਲੜਕੀ ਨੂੰ ਮਾਰਨ ਦੀ ਸਲਾਹ ਦਿੱਤੀ ਸੀ। ਬਾਂਸਲ ਨੇ ਦੱਸਿਆ ਕਿ ਇਹ ਮਾਮਲਾ ਉਸ ਵੇਲੇ ਸਾਹਮਣੇ ਆਇਆ ਜਦੋਂ ਗੁਆਂਢੀਆਂ ਨੇ ਲੜਕੀ ਦੇ ਲਾਪਤਾ ਹੋਣ ਦਾ ਸ਼ੱਕ ਜ਼ਾਹਰ ਕਰਦਿਆਂ ਪੁਲਸ ਨੂੰ ਸੂਚਿਤ ਕੀਤਾ।
ਪੁੱਛਗਿੱਛ ਦੌਰਾਨ ਦੋਵਾਂ ਨੇ ਹੈਰਾਨ ਕਰਨ ਵਾਲੇ ਖੁਲਾਸੇ ਕੀਤੇ ਅਤੇ ਆਪਣੀ ਧੀ ਦਾ ਕਤਲ ਕਰਨ ਦਾ ਜੁਰਮ ਕਬੂਲ ਕਰ ਲਿਆ। ਬਾਂਸਲ ਅਨੁਸਾਰ ਪੁੱਛਗਿੱਛ `ਚ ਸਾਹਮਣੇ ਆਇਆ ਕਿ ਮਮਤਾ ਲੰਬੇ ਸਮੇਂ ਤੋਂ ਬਿਮਾਰ ਸੀ ਅਤੇ ਇਕ ਤਾਂਤਰਿਕ ਨੇ ਉਸ ਨੂੰ ਆਪਣੀ ਬੀਮਾਰੀ ਤੋਂ ਛੁਟਕਾਰਾ ਪਾਉਣ ਲਈ ਆਪਣੀ ਇਕ ਮਹੀਨੇ ਦੀ ਬੇਟੀ ਦੀ ਬਲੀ ਦੇਣ ਦੀ ਸਲਾਹ ਦਿੱਤੀ ਸੀ। ਇਸ `ਤੇ ਪਤੀ-ਪਤਨੀ ਨੇ ਬੱਚੀ ਦੀ ਬਲੀ ਦਿੱਤੀ ਅਤੇ ਉਸ ਦੀ ਲਾਸ਼ ਨੂੰ ਜੰਗਲ `ਚ ਲੁਕਾ ਦਿੱਤਾ।ਉਨ੍ਹਾਂ ਦੱਸਿਆ ਕਿ ਪੁਲਸ ਜੋੜੇ ਦੇ ਬਿਆਨਾਂ ਦੇ ਆਧਾਰ ’ਤੇ ਬੱਚੀ ਦੀ ਲਾਸ਼ ਦੀ ਭਾਲ ਕਰ ਰਹੀ ਹੈ। ਇਸ ਦੇ ਨਾਲ ਹੀ ਹਰਿੰਦਰ ਨਾਮ ਦੇ ਉਸ ਤਾਂਤਰਿਕ ਨੂੰ ਵੀ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਸ ਨੇ ਬੀਮਾਰੀ ਦੇ ਇਲਾਜ ਲਈ ਬੱਚੀ ਨੂੰ ਮਾਰਨ ਦੀ ਸਲਾਹ ਦਿੱਤੀ ਸੀ। ਬਾਂਸਲ ਨੇ ਦੱਸਿਆ ਕਿ ਇਹ ਮਾਮਲਾ ਉਸ ਵੇਲੇ ਸਾਹਮਣੇ ਆਇਆ ਜਦੋਂ ਗੁਆਂਢੀਆਂ ਨੇ ਬੱਚੀ ਦੇ ਲਾਪਤਾ ਹੋਣ ਦਾ ਸ਼ੱਕ ਜ਼ਾਹਰ ਕਰਦਿਆਂ ਪੁਲਸ ਨੂੰ ਸੂਚਿਤ ਕੀਤਾ ਸੀ।

Leave a Comment

Your email address will not be published. Required fields are marked *

Scroll to Top