ਸੀ ਬੀ ਆਈ ਵੱਲੋਂ ਕੋਲਕਾਤਾ ਜਬਰ-ਜਨਾਹ ਤੇ ਕਤਲ ਮਾਮਲੇ ਵਿਚ ਚਾਰਜਸ਼ੀਟ ਦਾਖ਼ਲ

ਸੀਬੀਆਈ ਵੱਲੋਂ ਕੋਲਕਾਤਾ ਜਬਰ-ਜਨਾਹ ਤੇ ਕਤਲ ਮਾਮਲੇ ਵਿਚ ਚਾਰਜਸ਼ੀਟ ਦਾਖ਼ਲ
ਨਵੀਂ ਦਿੱਲੀ : ਕੇਂਦਰੀ ਜਾਂਚ ਏਜੰਸੀ ਸੈਂਟਰਲ ਬਿਊਰੋ ਆਫ ਇਨਵੈਸਟੀਗੇਸ਼ਨ (ਸੀ. ਬੀ. ਆਈ.) ਨੇ ਕੋਲਕਾਤਾ ਦੇ ਆਰਜੀ ਕਰ ਮੈਡੀਕਲ ਕਾਲਜ ਤੇ ਹਸਪਤਾਲ ਵਿੱਚ ਟਰੇਨੀ ਡਾਕਟਰ ਨਾਲ ਜਬਰ-ਜਨਾਹ ਪਿੱਛੋਂ ਉਸ ਦਾ ਕਤਲ ਕੀਤੇ ਜਾਣ ਦੇ ਮਾਮਲੇ ਵਿਚ ਮੁੱਖ ਮੁਲਜ਼ਮ ਸੰਜੇ ਰਾਏ ਖਿ਼ਲਾਫ਼ ਚਾਰਜਸ਼ੀਟ ਦਾਖ਼ਲ ਕਰ ਦਿੱਤੀ ਹੈ। ਇਹ ਜਾਣਕਾਰੀ ਸੋਮਵਾਰ ਨੂੰ ਅਧਿਕਾਰੀਆਂ ਨੇ ਦਿੱਤੀ।ਕੋਲਕਾਤਾ ਵਿਚ ਵਿਸ਼ੇਸ਼ ਸੀਬੀਆਈ ਅਦਾਲਤ ਅੱਗੇ ਦਾਖ਼ਲ ਕੀਤੀ ਗਈ ਫ਼ਰਦ ਜੁਰਮ ਵਿਚ ਸੀਬੀਆਈ ਨੇ ਕਿਹਾ ਹੈ ਕਿ ਰਾਏ, ਜੋ ਸਥਾਨਕ ਪੁਲੀਸ ਨਾਲ ਵਾਲੰਟੀਅਰ ਵਜੋਂ ਕੰਮ ਕਰਦਾ ਸੀ, ਨੇ ਕਥਿਤ ਤੌਰ ’ਤੇ 9 ਅਗਸਤ ਨੂੰ ਪੀੜਤ ਡਾਕਟਰ ਖ਼ਿਲਾਫ਼ ਇਸ ਜੁਰਮ ਨੂੰ ਅੰਜਾਮ ਦਿੱਤਾ। ਚਾਰਜਸ਼ੀਟ ਵਿਚ ਕਿਹਾ ਗਿਆ ਹੈ ਕਿ ਪੀੜਤ ਡਾਕਟਰ ਆਪਣੀ ਡਿਊਟੀ ਵਿਚ ਵਕਫ਼ੇ ਦੌਰਾਨ ਸੈਮੀਨਾਰ ਹਾਲ ਵਿਚ ਸੌਣ ਲਈ ਗਈ ਸੀ, ਜਦੋਂ ਮੁਲਜ਼ਮ ਨੇ ਉਸ ਉਤੇ ਵਹਿਸ਼ੀਪੁਣਾ ਕੀਤਾ ।

Leave a Comment

Your email address will not be published. Required fields are marked *

Scroll to Top