ਰਿਲੇਸ਼ਨਸ਼ਿਪ ਅਫ਼ਸਰ, ਲੋਨ ਅਫ਼ਸਰ ਅਤੇ ਮਾਰਕੀਟਿੰਗ ਅਫ਼ਸਰ ਦੀ ਅਸਾਮੀ ਲਈ ਪਲੇਸਮੈਂਟ ਕੈਂਪ 11 ਸਤੰਬਰ ਨੂੰ

ਰਿਲੇਸ਼ਨਸ਼ਿਪ ਅਫ਼ਸਰ, ਲੋਨ ਅਫ਼ਸਰ ਅਤੇ ਮਾਰਕੀਟਿੰਗ ਅਫ਼ਸਰ ਦੀ ਅਸਾਮੀ ਲਈ ਪਲੇਸਮੈਂਟ ਕੈਂਪ 11 ਸਤੰਬਰ ਨੂੰ
ਪਟਿਆਲਾ, 10 ਸਤੰਬਰ : ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਪਟਿਆਲਾ ਵੱਲੋਂ ਕੁਏਸ ਕਾਰਪ ਲਿਮਟਿਡ ਨਾਲ ਤਾਲਮੇਲ ਕਰਕੇ ਮਿਤੀ 11 ਸਤੰਬਰ ਦਿਨ ਬੁੱਧਵਾਰ ਨੂੰ ਕੁਏਸ ਕਾਰਪ ਲਿਮਟਿਡ ਦਾ ਪਲੇਸਮੈਂਟ ਕੈਂਪ ਐਸਸੀਓ-11, ਤੀਜੀ ਮੰਜ਼ਿਲ, ਛੋਟੀ ਬਾਰਾਂਦਰੀ, ਸਾਹਮਣੇ ਨਰਾਇਣ ਕਾਂਟੀਨੈਂਟਲ ਹੋਟਲ, ਪਟਿਆਲਾ ਵਿਖੇ ਲਗਾਇਆ ਜਾ ਰਿਹਾ ਹੈ । ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਰੋਜ਼ਗਾਰ ਬਿਊਰੋ ਦੇ ਡਿਪਟੀ ਡਾਇਰੈਕਟਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਮਿਤੀ 11 ਸਤੰਬਰ ਦਿਨ ਬੁੱਧਵਾਰ ਨੂੰ ਸਵੇਰੇ 09.30 ਵਜੇ ਤੋਂ ਦੁਪਹਿਰ 2 ਵਜੇ ਤੱਕ ਐਸਸੀਓ-11, ਤੀਜੀ ਮੰਜ਼ਿਲ, ਛੋਟੀ ਬਾਰਾਂਦਰੀ, ਸਾਹਮਣੇ ਨਰਾਇਣ ਕਾਂਟੀਨੈਂਟਲ ਹੋਟਲ, ਪਟਿਆਲਾ ਵਿਖੇ ਇੰਟਰਵਿਊ ਲਈ ਜਾਵੇਗੀ। ਚਾਹਵਾਨ ਅਤੇ ਯੋਗ ਉਮੀਦਵਾਰ ਜਿਨ੍ਹਾਂ ਦੀ ਵਿੱਦਿਅਕ ਯੋਗਤਾ ਬਾਰਵੀਂ/ ਗਰੈਜੂਏਟ/ ਪੋਸਟ ਗ੍ਰੈਜੂਏਟ ਪਾਸ, ਉਮਰ 18 ਤੋਂ 35 ਸਾਲ ਹੋਵੇ ਇੰਟਰਵਿਊ ਵਿੱਚ ਭਾਗ ਲੈ ਸਕਦੇ ਹਨ। ਇਸ ਕੈਂਪ ਵਿੱਚ ਫਰੈਸ਼ਰ ਜਾਂ ਤਜਰਬੇਕਾਰ ਸਿਰਫ਼ ਪੁਰਸ਼ ਉਮੀਦਵਾਰ ਭਾਗ ਲੈ ਸਕਦੇ ਹਨ । ਨੌਕਰੀ ਦੇ ਇੱਛੁਕ ਉਮੀਦਵਾਰ ਪਲੇਸਮੈਂਟ / ਇੰਟਰਵਿਊ ਵਿੱਚ ਭਾਗ ਲੈਣ ਲਈ ਆਪਣੀ ਯੋਗਤਾ ਦੇ ਸਾਰੇ ਸਰਟੀਫਿਕੇਟ ਦੀਆਂ ਫੋਟੋਕਾਪੀਆਂ, ਅਧਾਰ ਕਾਰਡ ਅਤੇ ਰਿਜ਼ਊਮੇ ਨਾਲ ਲੈ ਕੇ ਮਿਤੀ 11 ਸਤੰਬਰ ਸਵੇਰੇ 09.30 ਵਜੇ ਤੋਂ ਦੁਪਹਿਰ 2 ਵਜੇ ਤੱਕ ਕੁਏਸ ਕਾਰਪ ਲਿਮਟਿਡ, ਐਸਸੀਓ-11, ਤੀਜੀ ਮੰਜ਼ਿਲ, ਛੋਟੀ ਬਾਰਾਂਦਰੀ, ਸਾਹਮਣੇ ਨਰਾਇਣ ਕਾਂਟੀਨੈਂਟਲ ਹੋਟਲ, ਪਟਿਆਲਾ ਵਿਖੇ ਪਹੁੰਚ ਕੇ ਇਸ ਇੰਟਰਵਿਊ ਵਿੱਚ ਹਿੱਸਾ ਲੈ ਸਕਦੇ ਹਨ। ਵਧੇਰੇ ਜਾਣਕਾਰੀ ਲਈ ਉਮੀਦਵਾਰ ਦਫ਼ਤਰ ਦੇ ਹੈਲਪ ਲਾਈਨ ਨੰਬਰ 98776-10877 ’ਤੇ ਸੰਪਰਕ ਕਰ ਸਕਦੇ ਹਨ।

Leave a Comment

Your email address will not be published. Required fields are marked *

Scroll to Top