ਸਿੱਖ ਸੰਗਤ ਕੀਤਾ ਹੋਬਾਰਟ ਵਿਚ ਪਾਰਲੀਮੈਂਟ ਦੇ ਬਾਹਰ ਜਾਗਰੁਕਤਾ ਇੱਕਠ

ਸਿੱਖ ਸੰਗਤ ਕੀਤਾ ਹੋਬਾਰਟ ਵਿਚ ਪਾਰਲੀਮੈਂਟ ਦੇ ਬਾਹਰ ਜਾਗਰੁਕਤਾ ਇੱਕਠ
ਪਰਥ : ਵਿਦੇਸ਼ੀ ਧਰਤੀ ਆਸਟ੍ਰੇਲੀਆ ਦੇ ਪਰਥ ਵਿੱਚ ਗੁਰਦੁਆਰਾ ਕੈਨਿੰਗਵੇਲ ਸਾਹਿਬ ਦੇ ਬਾਹਰ ਹੋਈ ਗੁਟਕਾ ਸਾਹਿਬ ਦੀ ਬੇਅਦਬੀ ਤੋਂ ਬਾਅਦ ਸਿੱਖ ਸੰਗਤ ਦੇ ਵਿੱਚ ਰੋਸ ਦੇਖਣ ਨੂੰ ਮਿਲ ਰਿਹਾ ਹੈ। ਬੇਅਦਬੀ ਦੇ ਇਸ ਮਾਮਲੇ ਨੂੰ ਲੈ ਕੇ ਸਿੱਖ ਸੰਗਤ ਵੱਲੋਂ ਪੁਲਿਸ ਪ੍ਰਸ਼ਾਸਨ ਤੋਂ ਇਸ ਮਾਮਲੇ ਦੇ ਵਿੱਚ ਸਖਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। ਇਸ ਕਾਰਵਾਈ ਦੀ ਮੰਗ ਨੂੰ ਲੈ ਕੇ 10 ਸਤੰਬਰ ਨੂੰ ਤਸਮਾਨੀਆ ਦੇ ਸ਼ਹਿਰ ਹੋਬਾਰਟ ‘ਚ ਪਾਰਲੀਮੈਂਟ ਦੇ ਬਾਹਰ ਇੱਕ ਜਾਗਰੂਕਤਾ ਇਕੱਠ ਕੀਤਾ ਗਿਆ। ਇਸ ਦੇ ਵਿੱਚ ਸਿੱਖ ਬੁੱਧੀਜੀਵੀਆਂ ਵੱਲੋਂ ਸੰਗਤ ਨੂੰ ਸੰਬੋਧਨ ਕੀਤਾ ਅਤੇ ਪੁਲਿਸ ਪ੍ਰਸ਼ਾਸਨ ਤੋਂ ਇਸ ਸਬੰਧ ਦੇ ਵਿੱਚ ਸਖਤ ਕਾਰਵਾਈ ਦੀ ਮੰਗ ਕੀਤੀ ਗਈ ਹੈ। ਘਟਨਾ ਦੇ ਵਿਰੋਧ ਵਿੱਚ ਹੱਥ ਤਖਤੀਆਂ ਫੜ ਕੇ ਇਸ ਮਾਮਲੇ ਵਿੱਚ ਸ਼ਾਮਿਲ ਸ਼ਰਾਰਤੀ ਅਨਸਰਾਂ ਦੇ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ।

Leave a Comment

Your email address will not be published. Required fields are marked *

Scroll to Top