ਫਰਜ਼ੀ ਪੁਲਸ ਮੁਲਾਜ਼ਮ ਰਾਜਨ ਵਰਮਾ ਨੂੰ ਬਰੇਲੀ ਪੁਲਸ ਕੀਤਾ ਗ੍ਰਿਫ਼ਤਾਰ
ਬਰੇਲੀ : ਭਾਰਤ ਦੇਸ਼ ਦੇ ਬਰੇਲੀ ਸ਼ਹਿਰ ਦੀ ਪੁਲਸ ਨੇ ਹਾਲ ਹੀ ਵਿੱਚ ਸੈਟੇਲਾਈਟ ਬੱਸ ਸਟੈਂਡ ਤੋਂ ਇੱਕ ਫਰਜ਼ੀ ਪੁਲਸ ਮੁਲਾਜ਼ਮ ਰਾਜਨ ਵਰਮਾ ਨੂੰ ਗ੍ਰਿਫਤਾਰ ਕੀਤਾ ਹੈ, ਜਿਸ ਵਲੋਂ ਪੁਲਸ ਦੀ ਵਰਦੀ ਪਾ ਕੇ ਵਿਆਹ ਦੇ ਬਹਾਨੇ ਇੱਕ ਦਰਜਨ ਦੇ ਕਰੀਬ ਮਹਿਲਾ ਕਾਂਸਟੇਬਲਾਂ ਨਾਲ ਸਬੰਧ ਵੀ ਬਣਾਏ ਗਏ ਸਨ। ਰਾਜਨ ਵਰਮਾ ਨੇ ਸਿਰਫ਼ ਇਥੇ ਹੀ ਬਸ ਨਹੀਂ ਕੀਤੀ ਬਲਕਿ ਉਸ ਨੇ ਦੋ ਕਰੋੜ ਤੋਂ ਵੱਧ ਰੁਪਏ ਹੜੱਪ ਲਏ ਅਤੇ ਪੈਸੇ ਜੂਏ ‘ਤੇ ਖਰਚ ਕਰ ਦਿੱਤੇ। ਐਸ ਪੀ ਸਿਟੀ ਰਾਹੁਲ ਭਾਟੀ ਨੇ ਦੱਸਿਆ ਕਿ ਮੁਲਜ਼ਮ ਸਿਰਫ਼ 8ਵੀਂ ਪਾਸ ਸੀ। ਪਿਛਲੇ 5 ਸਾਲਾਂ ਤੋਂ ਉਹ ਯੂਪੀ ਦੇ ਕਈ ਜ਼ਿਲ੍ਹਿਆਂ ਵਿੱਚ ਪੁਲਸ ਵਰਦੀ ਦੀ ਆੜ ਵਿੱਚ ਆਲੀਸ਼ਾਨ ਜੀਵਨ ਬਤੀਤ ਕਰ ਰਿਹਾ ਸੀ। ਉਸ ਨੇ ਆਪਣੇ ਆਪ ਨੂੰ ਲਖਨਊ ਏਡੀਜੀ ਦਫ਼ਤਰ ਵਿੱਚ ਤਾਇਨਾਤ ਦੱਸਿਆ ਸੀ। ਉਸ ਦਾ ਵਿਆਹ ਵੀ ਇੱਕ ਮਹਿਲਾ ਕਾਂਸਟੇਬਲ ਨਾਲ ਹੋਇਆ ਹੈ। ਪੁਲਸ ਵੱਲੋਂ ਫੜੇ ਗਏ ਮੁਲਜ਼ਮ ਰਾਜਨ ਵਰਮਾ ਨੇ ਕਈ ਸਨਸਨੀਖੇਜ਼ ਖੁਲਾਸੇ ਕੀਤੇ ਹਨ। 13 ਜੁਲਾਈ ਨੂੰ ਇਕ ਮਹਿਲਾ ਕਾਂਸਟੇਬਲ ਨੇ ਦੋਸ਼ੀ ਰਾਜਨ ਵਰਮਾ ਦੇ ਖਿਲਾਫ ਬਰੇਲੀ ਥਾਣੇ ‘ਚ ਸ਼ਿਕਾਇਤ ਦਰਜ ਕਰਵਾਈ ਸੀ। ਪੀੜਤ ਮਹਿਲਾ ਕਾਂਸਟੇਬਲ ਨੇ ਪੁਲਸ ਨੂੰ ਦੱਸਿਆ ਕਿ ਲਖਨਊ ਦੇ ਏਡੀਜੀ ਦਫ਼ਤਰ ਵਿੱਚ ਤਾਇਨਾਤ ਕਾਂਸਟੇਬਲ ਰਾਜਨ ਵਰਮਾ ਨੇ ਉਸ ਨਾਲ ਵਿਆਹ ਦੇ ਬਹਾਨੇ ਸਬੰਧ ਬਣਾਏ ਸਨ। ਮੇਰਾ ਤਨਖਾਹ ਖਾਤਾ ਬਦਲਿਆ। ਮੇਰੇ ਨਾਂ ‘ਤੇ 6.30 ਲੱਖ ਰੁਪਏ ਦਾ ਕਰਜ਼ਾ ਲਿਆ ਗਿਆ।