ਇੰਸਟੀਚਿਊਟ ਟੀਚਰ ਵਲੋਂ ਵਿਦਿਆਰਥਣ ਕੁੜੀ ਨੂੰ ਸੋਸ਼ਲ ਮੀਡੀਆ ਤੇ ਮੈਸੇਜ ਕੀਤੇ ਜਾਣ ਦੇ ਚਲਦਿਆਂ ਕੁੜੀ ਦੇ ਪਰਿਵਾਰਕ ਮੈਂਬਰਾਂ ਕੀਤੀ ਇੰਸਟੀਚਿਊਟ ਵਿਚ ਵੜ ਕੇ ਟੀਚਰ ਦੀ ਕੁੱਟਮਾਰ

ਇੰਸਟੀਚਿਊਟ ਟੀਚਰ ਵਲੋਂ ਵਿਦਿਆਰਥਣ ਕੁੜੀ ਨੂੰ ਸੋਸ਼ਲ ਮੀਡੀਆ ਤੇ ਮੈਸੇਜ ਕੀਤੇ ਜਾਣ ਦੇ ਚਲਦਿਆਂ ਕੁੜੀ ਦੇ ਪਰਿਵਾਰਕ ਮੈਂਬਰਾਂ ਕੀਤੀ ਇੰਸਟੀਚਿਊਟ ਵਿਚ ਵੜ ਕੇ ਟੀਚਰ ਦੀ ਕੁੱਟਮਾਰ
ਬਠਿੰਡਾ : ਪੰਜਾਬ ਦੇ ਸ਼ਹਿਰ ਬਠਿੰਡਾ ਦੇ ਮਾਡਲ ਟਾਊਨ ਫੇਸ ਇੱਕ ਵਿੱਚ ਚੱਲ ਰਹੇ ਪ੍ਰਾਈਵੇਟ ਇੰਸਟੀਟਿਊਟ ਵਿੱਚ ਇੱਕ ਵਿਦਿਆਰਥਣ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਆ ਕੇ ਟੀਚਰ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ ਗਈ। ਵਿਦਿਆਰਥਣ ਦੇ ਪਿਤਾ ਰਕੇਸ਼ ਕੁਮਾਰ ਆਖਿਆ ਕਿ ਉਨ੍ਹਾਂ ਦੀ ਕੁੜੀ ਮੈਡੀਕਲ ਦੀ ਪੜ੍ਹਾਈ ਲਈ ਇਥੇ ਐਲਨ ਇੰਸਟੀਟਿਊਟ ਮਾਡਲ ਟਾਊਨ `ਚ ਪੜ੍ਹਦੀ ਹੈ ਤੇ ਕੁੜੀ ਪਿਛਲੇ ਕੁਝ ਦਿਨਾਂ ਤੋਂ ਮਾਨਸਿਕ ਤੌਰ `ਤੇ ਪਰੇਸ਼ਾਨ ਚੱਲ ਰਹੀ ਸੀ, ਜਿਸ ਕਾਰਨ ਉਸ ਦੀ ਪੜ੍ਹਾਈ ਵਿੱਚ ਤੇਜ਼ੀ ਨਾਲ ਗਿਰਾਵਟ ਆਈ।ਉਨ੍ਹਾਂ ਕਿਹਾ ਕਿ ਜਦੋਂ ਉਨ੍ਹਾਂ ਨੇ ਕੁੜੀ ਤੋਂ ਕਾਰਨ ਜਾਨਣ ਦੀ ਕੋਸ਼ਿਸ਼ ਕੀਤੀ ਤਾਂ ਇਹ ਗੱਲ ਸਾਹਮਣੇ ਆਈ ਕਿ ਇੰਸਟੀਚਿਊਟ ਦੇ ਟੀਚਰ ਰਾਹੁਲ ਵੱਲੋਂ ਉਨ੍ਹਾਂ ਦੀ ਕੁੜੀ ਨੂੰ ਸੋਸ਼ਲ ਮੀਡੀਆ `ਤੇ ਮੈਸਜ ਕੀਤੇ ਜਾ ਰਹੇ ਸਨ, ਜਿਸ ਦੇ ਚਲਦੇ ਅੱਜ ਉਹ ਇੰਸਟੀਚਿਊਟ ਪਹੁੰਚੇ ਸਨ। ਉਨ੍ਹਾਂ ਕਿਹਾ ਕਿ ਅਜਿਹੇ ਟੀਚਰਾਂ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਜੋ ਆਪਣੇ ਵਿਦਿਆਰਥੀਆਂ ਨਾਲ ਅਜਿਹੀਆਂ ਹਰਕਤਾਂ ਕਰਦੇ ਹਨ। ਉਨ੍ਹਾਂ ਕਿਹਾ ਕਿ ਉਹ ਟੀਚਰ ਰਾਹੁਲ ਖਰਾਬ ਕਾਨੂੰਨੀ ਕਾਰਵਾਈ ਕਰਵਾਉਣ ਲਈ ਪੁਲਿਸ ਨੂੰ ਵੀ ਸੂਚਿਤ ਕੀਤਾ ਹੈ।ਉਕਤ ਘਟਨਾ ਸਬੰਧੀ ਇੰਸਟੀਚਿਊਟ ਦੇ ਮਾਲਕ ਸੁਨੀਲ ਗੁਪਤਾ ਦਾ ਕਹਿਣਾ ਹੈ ਕਿ ਅੱਜ ਉਨ੍ਹਾਂ ਦੇ ਇੰਸਟੀਚਿਊਟ ਵਿੱਚ ਕੁਝ ਲੋਕ ਆਏ ਤੇ ਟੀਚਰ ਰਾਹੁਲ ਨਾਲ ਕੁੱਟਮਾਰ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਜੋ ਉਹ ਆਰੋਪ ਲਗਾ ਰਹੇ ਹਨ, ਉਸ ਦੀ ਨਾ ਹੀ ਉਨ੍ਹਾਂ ਵੱਲੋਂ ਕੋਈ ਅਸ਼ਲੀਲ ਚੈਟ ਦਿਖਾਈ ਗਈ ਹੈ ਅਤੇ ਨਾ ਹੀ ਇੰਸਟੀਚਿਊਟ ਦੇ ਪ੍ਰਬੰਧਕਾਂ ਨੂੰ ਇਸ ਬਾਰੇ ਦੱਸਿਆ ਗਿਆ। ਉਨ੍ਹਾਂ ਕਿਹਾ ਕਿ ਜੇਕਰ ਟੀਚਰ ਵੱਲੋਂ ਅਜਿਹੀ ਹਰਕਤ ਕੀਤੀ ਗਈ ਹੈ ਤਾਂ ਉਹ ਪਹਿਲ ਦੇ ਅਧਾਰ `ਤੇ ਉਸਨੂੰ ਟਰਮੀਨੇਟ ਕਰਨਗੇ। ਫਿਲਹਾਲ ਉਨ੍ਹਾਂ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਮੌਕੇ `ਤੇ ਪੁਲਿਸ ਵੀ ਜਾਂਚ ਕਰ ਰਹੀ ਹੈ।ਇਸ ਸਬੰਧੀ ਏਐਸਆਈ ਸੁਖਦਰਸ਼ਨ ਕੁਮਾਰ ਨੇ ਆਖਿਆ ਹੈ ਕਿ ਲੜਕੀ ਦੇ ਪਿਤਾ ਵੱਲੋਂ ਟੀਚਰ ਖਿਲਾਫ਼ ਅਸ਼ਲੀਲ ਮੈਸੇਜ ਭੇਜਣ ਦਾ ਜੋ ਦੋਸ਼ ਲਗਾਇਆ ਗਿਆ ਹੈ ਦੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ।

Leave a Comment

Your email address will not be published. Required fields are marked *

Scroll to Top