ਪਤੀ ਨੇ ਗੁੱਸੇ ‘ਚ ਆ ਕੇ ਪਤਨੀ ਦੇ ਸਿਰ ‘ਤੇ ਹਥੌੜੇ ਨਾਲ ਵਾਰ ਕਰ ਉਤਾਰਿਆ ਮੌਤ ਦੇ ਘਾਟ
ਜੈਪੁਰ : ਭਾਰਤ ਦੇ ਜੈਪੁਰ ਵਿੱਚ ਇਕ ਪਤੀ ਨੇ ਗੁੱਸੇ ‘ਚ ਆ ਕੇ ਪਤਨੀ ਦੇ ਸਿਰ ‘ਤੇ ਹਥੌੜੇ ਨਾਲ ਵਾਰ ਕਰਕੇ ਮੌਤ ਦੇ ਘਾਟ ਉਤਾਰਨ ਦੇ ਮਾਮਲੇ ਵਿਚ ਪਤੀ ਨੇ ਵੀ ਬਾਅਦ ਵਿਚ ਜਹਿਰ ਪੀ ਲਿਆ। ਜਿਸਦਾ ਇਲਾਜ ਜਾਰੀ ਹੈ। ਦੱਸਣਯੋਗ ਹੈ ਕਿ ਉਕਤ ਕਾਰੇ ਸਬੰਧੀ ਮ੍ਰਿਤਕ ਦੇ ਭਰਾ ਨੇ ਪੁਲਸ ਨੂੰ ਕਤਲ ਦੀ ਰਿਪੋਰਟ ਦਰਜ ਕਰਵਾ ਦਿੱਤੀ ਹੈ । ਪੁਲਸ ਮੁਤਾਬਕ ਕਤਲ ਦੀ ਇਹ ਖੌਫਨਾਕ ਘਟਨਾ ਐਤਵਾਰ ਨੂੰ ਜੈਪੁਰ ਦੇ ਸ਼ਿਪ੍ਰਾਪਥ ਥਾਣਾ ਖੇਤਰ ਦੇ ਤ੍ਰਿਵੇਣੀ ਨਗਰ ‘ਚ ਵਾਪਰੀ। ਉੱਥੇ ਹੀ ਵਿਸ਼ਨੂੰ ਗੁਪਤਾ ਨਾਂ ਦੇ ਵਿਅਕਤੀ ਨੇ ਗੁੱਸੇ ‘ਚ ਆ ਕੇ ਆਪਣੀ ਪਤਨੀ ਸਰਿਤਾ ਦੇ ਸਿਰ ‘ਤੇ ਹਥੌੜੇ ਨਾਲ ਜ਼ੋਰਦਾਰ ਵਾਰ ਕਰ ਦਿੱਤਾ। ਇਸ ਕਾਰਨ ਖੂਨ ਦਾ ਫੁਹਾਰਾ ਨਿਕਲ ਗਿਆ ਅਤੇ ਸਰਿਤਾ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਘਟਨਾ ਤੋਂ ਬਾਅਦ ਵਿਸ਼ਨੂੰ ਗੁਪਤਾ ਨੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਇਸ ਲਈ ਉਸ ਨੇ ਜ਼ਹਿਰ ਨਿਗਲ ਲਿਆ। ਬਾਅਦ ‘ਚ ਗੁਆਂਢੀਆਂ ਦੀ ਸੂਚਨਾ ‘ਤੇ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ। ਘਟਨਾ ਵਾਲੀ ਥਾਂ ਤੋਂ ਖੂਨ ਨਾਲ ਲੱਥਪੱਥ ਹਥੌੜਾ ਮਿਲਿਆ ਜਦੋਂ ਪੁਲਿਸ ਪਹੁੰਚੀ ਤਾਂ ਦੋਵੇਂ ਫਰਸ਼ ‘ਤੇ ਪਏ ਸਨ। ਪੁਲਿਸ ਵਿਸ਼ਨੂੰ ਨੂੰ ਐਸਐਮਐਸ ਹਸਪਤਾਲ ਲੈ ਗਈ। ਹਸਪਤਾਲ ਵਿੱਚ ਸਮੇਂ ਸਿਰ ਇਲਾਜ ਮਿਲਣ ਕਾਰਨ ਵਿਸ਼ਨੂੰ ਗੁਪਤਾ ਦੀ ਜਾਨ ਬਚ ਗਈ। ਉਸ ਨੂੰ ਉੱਥੇ ਦਾਖਲ ਕਰਵਾ ਕੇ ਇਲਾਜ ਕੀਤਾ ਜਾ ਰਿਹਾ ਹੈ। ਪੁਲਿਸ ਨੇ ਐਫਐਸਐਲ ਟੀਮ ਨੂੰ ਵੀ ਮੌਕੇ ’ਤੇ ਬੁਲਾਇਆ ਅਤੇ ਉਥੋਂ ਸਬੂਤ ਇਕੱਠੇ ਕੀਤੇ। ਪੁਲਿਸ ਨੂੰ ਘਟਨਾ ਵਾਲੀ ਥਾਂ ਤੋਂ ਖੂਨ ਨਾਲ ਲੱਥਪੱਥ ਹਥੌੜਾ ਮਿਲਿਆ ਹੈ। ਇਸ ਨੂੰ ਜ਼ਬਤ ਕਰ ਲਿਆ ਗਿਆ ਹੈ।