ਜੰਮੂ ਕਸ਼ਮੀਰ ਚੋਣਾਂ ਲਈ ਭਾਜਪਾ ਵਲੋਂ ਜਾਰੀ ਕੀਤੀ 44 ਉਮੀਦਵਾਰਾਂ ਦੀ ਸੂਚੀ ਨੂੰ ਭਾਜਪਾ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਤੋਂ ਹਟਾਇਆ

ਜੰਮੂ ਕਸ਼ਮੀਰ ਚੋਣਾਂ ਲਈ ਭਾਜਪਾ ਵਲੋਂ ਜਾਰੀ ਕੀਤੀ 44 ਉਮੀਦਵਾਰਾਂ ਦੀ ਸੂਚੀ ਨੂੰ ਭਾਜਪਾ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਤੋਂ ਹਟਾਇਆ
ਨਵੀਂ ਦਿੱਲੀ : ਜੰਮੂ-ਕਸ਼ਮੀਰ `ਚ 10 ਸਾਲ ਬਾਅਦ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਲਈ ਭਾਜਪਾ ਨੇ ਸੋਮਵਾਰ ਸਵੇਰੇ 10 ਵਜੇ ਆਪਣੀ ਪਹਿਲੀ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਸੀ। ਪਾਰਟੀ ਨੇ 2 ਘੰਟਿਆਂ ਦੇ ਅੰਦਰ ਆਪਣੇ ਸੋਸ਼ਲ ਮੀਡੀਆ ਹੈਂਡਲ ਐਕਸ ਤੋਂ ਸੂਚੀ ਨੂੰ ਹਟਾ ਦਿੱਤਾ। ਨਿਊਜ਼ ਏਜੰਸੀ ਏਐਨਆਈ ਮੁਤਾਬਕ ਪਾਰਟੀ ਬਦਲਾਅ ਤੋਂ ਬਾਅਦ ਨਵੀਂ ਸੂਚੀ ਜਾਰੀ ਕਰੇਗੀ।ਪਹਿਲੀ ਸੂਚੀ ਵਿੱਚ ਤੀਜੇ ਪੜਾਅ ਦੇ 44 ਉਮੀਦਵਾਰਾਂ ਦੇ ਨਾਂ ਸਨ। ਇਨ੍ਹਾਂ `ਚ 3 ਮਸ਼ਹੂਰ ਚਿਹਰਿਆਂ ਦੇ ਨਾਂ ਸ਼ਾਮਲ ਨਹੀਂ ਸਨ। ਇਨ੍ਹਾਂ ਵਿੱਚ ਦੋ ਸਾਬਕਾ ਡਿਪਟੀ ਸੀਐਮ ਨਿਰਮਲ ਸਿੰਘ ਅਤੇ ਕਵਿੰਦਰ ਗੁਪਤਾ ਦੇ ਨਾਂ ਵੀ ਸ਼ਾਮਲ ਨਹੀਂ ਸਨ। ਇਸ ਤੋਂ ਇਲਾਵਾ ਜੰਮੂ-ਕਸ਼ਮੀਰ ਪਾਰਟੀ ਦੇ ਪ੍ਰਧਾਨ ਰਵਿੰਦਰ ਰੈਨਾ ਦਾ ਨਾਂ ਵੀ ਇਸ ਸੂਚੀ `ਚ ਸ਼ਾਮਲ ਨਹੀਂ ਹੈ।ਜੰਮੂ-ਕਸ਼ਮੀਰ ਦੀਆਂ 90 ਸੀਟਾਂ ਲਈ 18 ਸਤੰਬਰ ਤੋਂ 1 ਅਕਤੂਬਰ ਤੱਕ 3 ਪੜਾਵਾਂ `ਚ ਵੋਟਿੰਗ ਹੋਵੇਗੀ। ਨਤੀਜੇ 4 ਅਕਤੂਬਰ 2024 ਨੂੰ ਆਉਣਗੇ। ਜਿੱਤ ਲਈ ਬਹੁਮਤ ਦਾ ਅੰਕੜਾ 46 ਹੈ। ਜੰਮੂ-ਕਸ਼ਮੀਰ `ਚ ਧਾਰਾ 370 ਹਟਾਏ ਜਾਣ ਤੋਂ ਬਾਅਦ ਇਹ ਪਹਿਲੀ ਵਿਧਾਨ ਸਭਾ ਚੋਣ ਹੈ।

Leave a Comment

Your email address will not be published. Required fields are marked *

Scroll to Top