ਫਰੀਦਾਬਾਦ ਦੇ ਬਾਦਸ਼ਾਹ ਖਾਨ ਸਿਵਲ ਹਸਪਤਾਲ `ਚ ਜਣੇਪੇ ਦੌਰਾਨ ਨਵਜੰਮੀ ਬੱਚੀ ਦੀ ਮੌਤ ਮਾਮਲਾ ਗਰਮਾਇਆ

ਫਰੀਦਾਬਾਦ ਦੇ ਬਾਦਸ਼ਾਹ ਖਾਨ ਸਿਵਲ ਹਸਪਤਾਲ `ਚ ਜਣੇਪੇ ਦੌਰਾਨ ਨਵਜੰਮੀ ਬੱਚੀ ਦੀ ਮੌਤ ਮਾਮਲਾ ਗਰਮਾਇਆ
ਫਰੀਦਾਬਾਦ : ਫਰੀਦਾਬਾਦ ਦੇ ਬਾਦਸ਼ਾਹ ਖਾਨ ਸਿਵਲ ਹਸਪਤਾਲ `ਚ ਜਣੇਪੇ ਦੌਰਾਨ ਨਵਜੰਮੀ ਬੱਚੀ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਤੋਂ ਬਾਅਦ ਮ੍ਰਿਤਕ ਬੱਚੀ ਦੇ ਪਰਿਵਾਰਕ ਮੈਂਬਰਾਂ ਨੇ ਡਾਕਟਰ ਅਤੇ ਹਸਪਤਾਲ ਦੇ ਸਟਾਫ `ਤੇ ਜਣੇਪੇ `ਚ ਲਾਪਰਵਾਹੀ ਵਰਤਣ ਦੇ ਗੰਭੀਰ ਦੋਸ਼ ਲਗਾਏ ਹਨ। ਫਿਲਹਾਲ ਮ੍ਰਿਤਕ ਬੱਚੀ ਦੇ ਪਿਤਾ ਸੰਦੀਪ ਦਾ ਕਹਿਣਾ ਹੈ ਕਿ ਉਹ ਇਸ ਸਬੰਧੀ ਸੀ. ਐਮ. ਓ. ਅਤੇ ਪੁਲਸ ਨੂੰ ਸ਼ਿਕਾਇਤ ਦੇ ਕੇ ਬਣਦੀ ਜਾਂਚ ਦੀ ਮੰਗ ਕਰਨਗੇ ਤਾਂ ਜੋ ਉਸ ਦੀ ਪਤਨੀ ਦੀ ਡਿਲੀਵਰੀ ਦੌਰਾਨ ਕੀਤੀ ਗਈ ਲਾਪਰਵਾਹੀ ਸਾਹਮਣੇ ਆ ਸਕੇ ਅਤੇ ਉਸ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ। ਓਧਰ ਬੱਚੀ ਦੇ ਚਾਚਾ ਸ਼ਿਵ ਕੁਮਾਰ ਨੇ ਦੱਸਿਆ ਕਿ ਉਸ ਦਾ ਭਰਾ ਸੰਦੀਪ ਕੱਲ੍ਹ ਸਵੇਰੇ 9 ਵਜੇ ਆਪਣੀ ਪਤਨੀ ਨੂੰ ਜਣੇਪੇ ਲਈ ਲੈ ਕੇ ਆਇਆ ਸੀ। ਇਸ ਤੋਂ ਬਾਅਦ ਡਾਕਟਰਾਂ ਨੇ ਉਸ ਦੀ ਪਤਨੀ ਵਰਸ਼ਾ ਨੂੰ ਜਣੇਪੇ ਲਈ ਦਾਖਲ ਕਰ ਲਿਆ। ਉਸ ਨੂੰ ਦੱਸਿਆ ਗਿਆ ਕਿ ਬੱਚਾ ਸੁਰੱਖਿਅਤ ਹੈ। ਅੱਧੀ ਰਾਤ 12 ਵਜੇ ਤੱਕ ਉਸ ਦੀ ਪਤਨੀ ਦੀ ਡਿਲੀਵਰੀ ਹੋ ਜਾਵੇਗੀ। ਰਾਤ ਤੱਕ ਵੀ ਪਤਨੀ ਦੀ ਡਿਲੀਵਰੀ ਨਹੀਂ ਹੋਈ ਤਾਂ ਫਿਰ ਸਵੇਰੇ ਉਸ ਨੇ ਡਾਕਟਰ ਅਤੇ ਸਟਾਫ ਤੋਂ ਵਰਸ਼ਾ ਦਾ ਹਾਲ ਚਾਲ ਪੁੱਛਿਆ ਪਰ ਇਸ ਦੌਰਾਨ ਡਾਕਟਰ ਅਤੇ ਸਟਾਫ ਨੇ ਉਸ ਨਾਲ ਠੀਕ ਤਰ੍ਹਾਂ ਗੱਲ ਨਹੀਂ ਕੀਤੀ। ਸਿਰਫ ਦੱਸਿਆ ਕਿ ਵਰਸ਼ਾ ਦੀ ਨਾਰਮਲ ਡਿਲੀਵਰੀ ਹੋਵੇਗੀ। ਦੁਪਹਿਰ 1 ਵਜੇ ਤੱਕ ਉਸ ਦੀ ਸਿਹਤ ਵਿਗੜਨ ਲੱਗੀ। ਇਸ ਤੋਂ ਬਾਅਦ ਉਹ ਵਰਸ਼ਾ ਲਈ ਦੋ ਯੂਨਿਟ ਖੂਨ ਲੈ ਕੇ ਆਇਆ ਪਰ ਕੁਝ ਸਮੇਂ ਬਾਅਦ ਉਸ ਨੂੰ ਦੱਸਿਆ ਗਿਆ ਕਿ ਉਨ੍ਹਾਂ ਦੀ ਬੱਚੀ ਨੂੰ ਬਚਾਇਆ ਨਹੀਂ ਜਾ ਸਕਿਆ।

Leave a Comment

Your email address will not be published. Required fields are marked *

Scroll to Top