ਖੱਡ ਵਿਚ ਵੈਨ ਡਿੱਗਣ ਕਰਕੇ ਛੇ ਵਿਅਕਤੀਆਂ ਦੀ ਹੋਈ ਮੌਤ

ਖੱਡ ਵਿਚ ਵੈਨ ਡਿੱਗਣ ਕਰਕੇ ਛੇ ਵਿਅਕਤੀਆਂ ਦੀ ਹੋਈ ਮੌਤ
ਪਾਕਿਸਤਾਨ : ਭਾਰਤ ਦੇ ਗੁਆਂਢੀ ਦੇਸ਼ ਪਾਕਿਸਤਾਨ ਦੇ ਉੱਤਰ ਪੱਛਮੀ ਪਾਕਿਸਤਾਨ ਵਿੱਚ ਇੱਕ ਵੈਨ ਡੂੰਘੀ ਖੱਡ ਵਿੱਚ ਡਿੱਗਣ ਕਰਕੇ ਇੱਕ ਪਰਿਵਾਰ ਦੇ ਘੱਟੋ-ਘੱਟ ਛੇ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਨੌਂ ਦੇ ਜਖਮੀ ਹੋਣ ਦਾ ਸਮਾਚਾਰ ਮਿਲਿਆ ਹੈ। ਇਹ ਦਰਦਨਾਕ ਘਟਨਾ ਵੀਰਵਾਰ ਨੂੰ ਖੈਬਰ ਪਖਤੂਨਖਵਾ ਸੂਬੇ ਦੀ ਖੂਬਸੂਰਤ ਸਵਾਤ ਘਾਟੀ ਦੇ ਚੁਪਰਿਯਾਲ ਇਲਾਕੇ `ਚ ਵਾਪਰੀ। ਗੱਡੀ ਵਿੱਚ ਇੱਕ ਪਰਿਵਾਰ ਦੇ 14 ਮੈਂਬਰ ਸਵਾਰ ਸਨ ਜੋ ਇੱਕ ਵਿਆਹ ਸਮਾਗਮ ਤੋਂ ਘਰ ਪਰਤ ਰਹੇ ਸਨ। ਪਹਾੜੀ ਇਲਾਕੇ `ਚ ਤੇਜ਼ ਮੋੜ ਲੈਂਦੇ ਹੋਏ ਗੱਡੀ ਬੇਕਾਬੂ ਹੋ ਗਈ। ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਵੈਨ ਦੇ ਡੂੰਘੀ ਖੱਡ `ਚ ਡਿੱਗਣ ਕਾਰਨ ਪਰਿਵਾਰ ਦੇ ਘੱਟੋ-ਘੱਟ ਛੇ ਲੋਕਾਂ ਦੀ ਮੌਤ ਹੋ ਗਈ ਅਤੇ ਨੌਂ ਜ਼ਖਮੀ ਹੋ ਗਏ। ਬਚਾਅ ਅਤੇ ਮੈਡੀਕਲ ਟੀਮ ਨੇ ਮੌਕੇ `ਤੇ ਪਹੁੰਚ ਕੇ ਜ਼ਖਮੀਆਂ ਨੂੰ ਮੁੱਢਲੀ ਸਹਾਇਤਾ ਦਿੱਤੀ।

Leave a Comment

Your email address will not be published. Required fields are marked *

Scroll to Top