ਥਾਣਾ ਸ਼ੰਭੂ ਪੁਲਸ ਨੇ ਕੀਤਾ ਦੋ ਵਿਅਕਤੀਆਂ ਵਿਰੁੱਧ 244 ਬੈਗ ਘਟ ਤੇ 150 ਲੀਟਰ ਤੇਲ ਗੱਡੀ ਵਿਚ ਘੱਟ ਪੁਆਏ ਜਾਣ ਤੇ ਕੇਸ ਦਰਜ

ਥਾਣਾ ਸ਼ੰਭੂ ਪੁਲਸ ਨੇ ਕੀਤਾ ਦੋ ਵਿਅਕਤੀਆਂ ਵਿਰੁੱਧ 244 ਬੈਗ ਘਟ ਤੇ 150 ਲੀਟਰ ਤੇਲ ਗੱਡੀ ਵਿਚ ਘੱਟ ਪੁਆਏ ਜਾਣ ਤੇ ਕੇਸ ਦਰਜ
ਸ਼ੰਭੂ, 1 ਅਗਸਤ () : ਥਾਣਾ ਸ਼ੰਭੂ ਦੀ ਪੁਲਸ ਨੇ ਸਿ਼ਕਾਇਕਰਤਾ ਜਤਿਨ ਕੁਮਾਰ ਪੁੱਤਰ ਵਿਸ਼ਨ ਦਾਸ ਵਾਸੀ ਕਰਨਾਲ ਹਰਿਆਣਾ ਦੀ ਸਿ਼ਕਾਇਤ ਦੇ ਆਧਾਰ ਤੇ ਦੋ ਵਿਅਕਤੀਆਂ ਵਿਰੁੱਧ ਧਾਰਾ 316 (3) ਬੀ. ਐਨ. ਐਸ. ਤਹਿਤ ਕੇਸ ਦਰਜ ਕੀਤਾ ਹੈ। ਜਿਹੜੇਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਗੁਰਦਿਤਾ ਪੁੱਤਰ ਜਸਵਿੰਦਰ ਸਿੰਘ ਵਾਸੀ ਪਿੰਡ ਸੁਰਗੁਰੀ ਥਾਣਾ ਜੈਤੋ ਜਿਲਾ ਫਰੀਦਕੋਟ, ਗੁਰਜੰਟ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਪਿੰਡ ਮਸੀਗਣ ਥਾਣਾ ਜੁਲਕਾਂ ਸ਼ਾਮਲ ਹਨ। ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ ਨੇ ਦੱਸਿਆ ਕਿ 14 ਜੁਲਾਈ 2024 ਨੂੰ ਉਸਦੀ ਗੱਡੀ ਜਿਸਦਾ ਡਰਾਈਵਰ ਗੁਰਦਿੱਤਾ ਹੈ ਵਿਚ 860 ਬੈਗ ਅੰਬੂਜਾ ਸੀਮੇਂਟ ਦੇ ਲੋਡ ਕਰਕੇ ਕਰਨਾਲ ਵਾਸਤੇ ਭੇਜੇ ਸੀ 15 ਜੁਲਾਈ ਨੂੰ ਉਸਨੂੰ ਪਤਾ ਲੱਗਿਆ ਕਿ ਉਕਤ ਗੱਡੀ ਪੈਟਰੋਲ ਪੰਪ ਪਿੰਡ ਮੁਗਲ ਸਰਾਏ ਖੜ੍ਹੀ ਹੈ ਤੇ ਜਦੋਂ ਉਸਨੇ ਮੌਕੇ ਤੇ ਜਾ ਕੇ ਦੇਖਿਆ ਤਾਂ ਗੱਡੀ ਵਿਚੋਂ 244 ਬੈਗ ਘਟ ਪਾਏਗਏ ਅਤੇ 150 ਲੀਟਰ ਤੇਲ ਵੀ ਘਟ ਪਾਇਆ ਗਿਆ। ਸਿ਼ਕਾਇਤਕਰਤਾ ਨੇ ਦੱਸਿਆ ਕਿ ਜਿਨ੍ਹਾਂ ਨੂੰ ਗੁਰਦਿੱਤਾ ਨੇ ਗੁਰਜੰਟ ਸਿੰਘ ਨੂੰ ਸੀਮੇਂਟ ਦੇ ਬੈਗ ਵੇਚ ਦਿੱਤੇ। ਪੁਲਸ ਨੇ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Leave a Comment

Your email address will not be published. Required fields are marked *

Scroll to Top