ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਪਲੇਸਮੈਂਟ ਕੈਂਪ 31 ਜੁਲਾਈ ਨੂੰ

ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਪਲੇਸਮੈਂਟ ਕੈਂਪ 31 ਜੁਲਾਈ ਨੂੰ
ਪਟਿਆਲਾ, 29 ਜੁਲਾਈ : ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਪਟਿਆਲਾ ਵਿਖੇ ਪਲੇਸਮੈਂਟ ਕੈਂਪ ਬਾਰੇ ਜਾਣਕਾਰੀ ਦਿੰਦਿਆਂ ਅਧਿਕਾਰੀ ਨੇ ਦੱਸਿਆ ਕਿ ਮਿਤੀ 31-7-2024 ਦਿਨ ਬੁੱਧਵਾਰ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 1 ਵਜੇ ਤੱਕ ਸਾਈਨਰਜੀ ਕੰਸਲਟੈਂਟ ਫ਼ਾਰ ਐਚ.ਯੂ.ਐਲ ਕੰਪਨੀ ਦੇ ਟੈਕਨੀਕਲ ਟਰੇਨੀ ਅਤੇ ਅਸਿਸਟੈਂਟ ਟੈਕਨੀਕਲ ਟਰੇਨੀ ਦੀਆਂ ਅਸਾਮੀਆਂ ਲਈ ਇੰਟਰਵਿਊ ਲਈ ਜਾਵੇਗੀ । ਚਾਹਵਾਨ ਅਤੇ ਯੋਗ ਉਮੀਦਵਾਰ ਕੇਵਲ ਲੜਕੀਆਂ ਜਿਨ੍ਹਾਂ ਦੀ ਵਿੱਦਿਅਕ ਯੋਗਤਾ ਦਸਵੀਂ, ਬਾਰ੍ਹਵੀਂ ਅਤੇ ਆਈ.ਟੀ.ਆਈ (ਫਿਟਰ, ਮਸੀਨਿਸਟ, ਇਲੈਕਟ੍ਰੀਸ਼ੀਅਨ, ਇੰਸਟਰੂਮੈਂਟ ਮਕੈਨਿਕ) ਅਤੇ ਉਮਰ 20-30 ਸਾਲ ਹੋਵੇ, ਉਹ ਇਸ ਪਲੇਸਮੈਂਟ ਡਰਾਈਵ ਵਿੱਚ ਭਾਗ ਲੈ ਸਕਦੇ ਹਨ।
ਨੌਕਰੀ ਦੇ ਇੱਛੁਕ ਉਮੀਦਵਾਰ ਇਸ ਪਲੇਸਮੈਂਟ ਕੈਂਪ/ ਇੰਟਰਵਿਊ ਵਿੱਚ ਭਾਗ ਲੈਣ ਲਈ ਆਪਣੀ ਯੋਗਤਾ ਦੇ ਸਾਰੇ ਸਰਟੀਫਿਕੇਟ ਦੀਆਂ ਫੋਟੋਕਾਪੀਆਂ, ਅਧਾਰ ਕਾਰਡ, ਪੈਨ ਕਾਰਡ ਅਤੇ ਰਿਜ਼ਊਮੇ ਨਾਲ ਲੈ ਕੇ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਪਟਿਆਲਾ, ਮਿੰਨੀ ਸਕੱਤਰੇਤ, ਬਲਾਕ ਡੀ, ਨੇੜੇ ਸੁਵਿਧਾ ਕੇਂਦਰ, ਪਟਿਆਲਾ ਵਿਖੇ ਪਹੁੰਚ ਕੇ ਇਸ ਇੰਟਰਵਿਊ ਵਿੱਚ ਹਿੱਸਾ ਲੈ ਸਕਦੇ ਹਨ । ਵਧੇਰੇ ਜਾਣਕਾਰੀ ਲਈ ਉਮੀਦਵਾਰ ਦਫ਼ਤਰ ਦੇ ਹੈਲਪ ਲਾਈਨ ਨੰਬਰ 98776-10877 ਤੇ ਸੰਪਰਕ ਕਰ ਸਕਦੇ ਹਨ।

Leave a Comment

Your email address will not be published. Required fields are marked *

Scroll to Top