ਚੰਡੀਗੜ੍ਹ ਵਿਚ ਡਾਕਟਰ ਨੂੰ ਹੀ ਹੋਇਆ ਸਵਾਈਨ ਫਲੂ
ਚੰਡੀਗੜ੍ਹ, 25 ਜੁਲਾਈ () :ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਸ਼ਹਿਰ ਵਿਚ ਸਵਾਈਨ ਫਲੂ ਨੂੰ ਲੈ ਕੇ ਹਾਲੇ ਸਿਹਤ ਵਿਭਾਗ ਵਲੋਂ ਐਡਵਾਈਜਰੀ ਜਾਰੀ ਕੀਤਿਆਂ 24 ਘੰਟੇ ਵੀ ਨਹੀਂ ਲੰਘੇ ਸੀ ਕਿ ਅੱਜ ਸਵਾਈਨ ਫਲੂ ਦਾ ਪਹਿਲਾ ਕੇਸ ਸਾਹਮਣੇ ਆ ਗਿਆ ਤੇ ਇਹ ਮਰੀਜ ਖੁਦ ਚੰਡੀਗੜ੍ਹ ਦੇ ਇਕ ਹਸਪਤਾਲ ਦਾ ਡਾਕਟਰ ਹੈ। ਜਿਸਦਾ ਖੁਲਾਸਾ ਚੰਡੀਗੜ੍ਹ ਸਿਹਤ ਵਿਭਾਗ ਦੀ ਡਾਇਰੈਕਟਰ ਡਾਕਟਰ ਸੁਮਨ ਸਿੰਘ ਨੇ ਕੀਤਾ ਪਰ ਵਿਭਾਗ ਹਾਲੇ ਇਸ ਸਬੰਧੀ ਕੋਈ ਵੀ ਜਾਣਕਾਰੀ ਨਹੀਂ ਦੇ ਰਿਹਾ ਹੈ। ਡਾਇਰੈਕਟਰ ਨੇ ਦੱਸਿਆ ਕਿ ਜੋ ਸਵਾਈਨ ਫਲੂ ਦਾ ਮਰੀਜ ਆਇਆ ਹੈ ਦੀ ਹਾਲਤ ਹਾਲੇ ਠੀਕ ਹੈ ਦਾ ਹਸਪਤਾਲ ਵਿਚ ਇਲਾਜ ਕੀਤਾ ਜਾ ਰਿਹਾ ਹੈ।ਦੱਸਣਯੋਗ ਹੈ ਕਿ ਸਵਾਈਨ ਫਲੂ ਨਾਲ ਪੀੜ੍ਹਤ ਡਾਕਟਰ ਮਰੀਜ ਨੂੰ ਦੂਸਰੇ ਡਾਕਟਰਾਂ ਦੀ ਨਿਗਰਾਨੀ ਵਿਚ ਰੱਖਿਆ ਗਿਆ ਹੈ।