ਥਾਣਾ ਸ਼ੰਭੂ ਪੁਲਸ ਨੇ ਕੀਤਾ ਤਿੰਨ ਵਿਅਕਤੀਆਂ ਵਿਰੁੱਧ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ

ਥਾਣਾ ਸ਼ੰਭੂ ਪੁਲਸ ਨੇ ਕੀਤਾ ਤਿੰਨ ਵਿਅਕਤੀਆਂ ਵਿਰੁੱਧ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ
ਸ਼ੰਭੂ, 24 ਜੁਲਾਈ () : ਥਾਣਾ ਸ਼ੰਭੂ ਦੀ ਪੁਲਸ ਨੇ ਤਿੰਨ ਵਿਅਕਤੀਆਂ ਵਿਰੁੱਧ ਧਾਰਾ 64, 69, 89, 61 ਬੀ. ਐਨ. ਐਸ. ਤਹਿਤ ਕੇਸ ਦਰਜ ਕੀਤਾ ਹੈ। ਜਿਹੜੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਸੋਨੂੰ ਪੁੱਤਰ ਗੁਲਜਾਰ ਸਿੰਘ, ਗੁਲਜਾਰ ਸਿੰਘ, ਸੋਨੂੰ ਦੀ ਭੂਆ ਛਿੰਦੋ ਵਾਸੀ ਪਿੰਡ ਸਲੇਮਪੁਰ ਸੇਖਾਂ ਥਾਣਾ ਸੰਭੂ ਸ਼ਾਮਲ ਹਨ। ਪੁਲਸ ਨੂੰ ਦਿੱਤੀ ਸਿ਼ਕਾਇਤ ਵਿਚ ਸਿ਼ਕਾਇਤਕਰਤਾ ਮਹਿਲਾ ਨੇਦੱਸਿਆ ਕਿ ਉਸਦੀ ਦੋਸਤੀ ਸੋਨੂੰ ਨਾਲ ਹੋ ਗਈ ਸੀ ਅਤੇ ਸੋਨੂੰ ਨੇ ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਉਸ ਨਾਲ ਕਈ ਵਾਰ ਆਪਣੀ ਭੂਆ ਦੇ ਘਰ ਪਿੰਡ ਸਲੇਮਪੁਰ ਸ਼ੇਖਾ ਵਿਖੇ ਸਰੀਰਕ ਸਬੰਧ ਬਣਾਏ ਸਨ ਤੇ ਸਾਲ 2020 ਵਿਚ ਉਸਦਾ ਵਿਆਹ ਕਰ ਦਿੱਤਾ ਗਿਆ ਸੀ ਪਰ ਉਸਦਾ ਆਪਣੇ ਪਤੀ ਨਾਲ ਝਗੜਾ ਹੋਣ ਕਾਰਨ ਉਹ ਆਪਣੇ ਪੇਕੇ ਘਰ ਆ ਗਈ ਸੀ। ਸਿ਼ਕਾਇਤਕਰਤਾ ਮਹਿਲਾ ਨੇਦੱਸਿਆ ਕਿ ਸਾਲ 2022 ਵਿਚ ਸੋਨੂੰ ਨੇ ਉਸਨੂੰਆਪਣੇ ਨਾਲ ਰਾਜਪੁਰਾ ਵਿਖੇ ਕਿਰਾਏ ਦੇ ਮਕਾਨ ਵਿਚ ਰੱਖਿਆ ਅਤੇ ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਸਰੀਰਕ ਸਬੰਧ ਬਣਾਉਂਦਾ ਰਿਹਾ ਅਤੇ ਜਨਵਰੀ 2023 ਵਿਚ ਸੋਨੂੰ ਉਸਨੂੰ ਇਹ ਕਹਿ ਕੇ ਉਸਦੇ ਘਰ ਛੱਡ ਗਿਆ ਕਿ ਪਹਿਲਾਂ ਉਹ ਆਪਣੇ ਪਤੀ ਤੋਂ ਤਲਾਕ ਲੈ ਲਵੇ ਅਤੇ ਬਾਅਦ ਵਿਚ ਦੋਵੇਂ ਵਿਆਹ ਕਰਵਾ ਲੈਣਗੇ। ਇਸ ਸਬੰਧੀ ਦੋਹਾਂ ਧਿਰਾਂ ਦੇ ਪਰਿਵਾਰਾਂ ਨੂੰਪਤਾ ਸੀ ਤੇ ਇਸ ਤਰ੍ਹਾਂ ਸੋਨੂੰ ਨੇ ਉਸਦੇ ਘਰ ਆ ਕੇ ਸਰੀਰਕ ਸਬੰਧ ਬਣਾਏ। ਸਿ਼ਕਾਇਤਕਰਤਾ ਮਹਿਲਾ ਨੇ ਦੱਸਿਆ ਕਿ ਜਦੋਂ ਉਹ ਗਰਭਵਤੀ ਹੋਗਈ ਤਾਂ ਸੋਨੂੰ ਨੇ ਧੱਕੇ ਨਾਲ ਉਸਦਾ ਅਬੋਰਸ਼ਨ ਕਰਵਾ ਦਿੱਤਾ ਤੇ ਫਿਰ 3 ਜੁਲਾਈ 2024 ਨੂੰ ਸੋਨੂੰ ਨੇ ਉਸਦੇ ਘਰ ਆ ਕੇ ਸਰੀਰਕ ਸਬੰਧ ਬਣਾਏ ਅਤੇ ਬਾਅਦ ਵਿਚ ਵਿਆਹ ਕਰਵਾਉਣ ਤੋਂ ਇਨਕਾਰ ਕਰ ਦਿੱਤਾ। ਪੁਲਸ ਨੇ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Leave a Comment

Your email address will not be published. Required fields are marked *

Scroll to Top