ਥਾਣਾ ਸਿਟੀ ਰਾਜਪੁਰਾ ਨੇ ਕੀਤਾ ਕੁੱਟਮਾਰ ਕਰਨ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਤੇਦੋ ਵਿਰੁੱਧ ਮਾਮਲਾ ਦਰਜ

ਥਾਣਾ ਸਿਟੀ ਰਾਜਪੁਰਾ ਨੇ ਕੀਤਾ ਕੁੱਟਮਾਰ ਕਰਨ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਤੇਦੋ ਵਿਰੁੱਧ ਮਾਮਲਾ ਦਰਜ
ਰਾਜਪੁਰਾ, 20 ਜੁਲਾਈ () : ਥਾਣਾ ਸਿਟੀ ਰਾਜਪੁਰਾ ਦੀ ਪੁਲਸ ਨੇ ਸਿ਼ਕਾਇਤਕਰਤਾ ਜਰੀਨਾ ਰਾਣੀ ਪਤਨੀ ਲਛਮਣ ਦਾਸ ਵਾਸੀ ਰੋਸ਼ਨ ਕਾਲੋਨੀ ਪੁਰਾਣਾ ਰਾਜਪੁਰਾ ਦੀ ਸਿ਼ਕਾਇਤ ਦੇ ਆਧਾਰ ਤੇ ਦੋ ਵਿਅਕਤੀਆਂ ਵਿਰੁੱਧ ਧਾਰਾ 323, 341, 506, 34 ਆਈ. ਪੀ. ਸੀ. ਤਹਿਤ ਕੇਸ ਦਰਜ ਕੀਤਾ ਹੈ। ਜਿਹੜੇਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਸੋਨੂੰ ਪੁੱਤਰ ਪਾਲਾ ਰਾਮ, ਸਿਆਲੂ ਪਤਨੀ ਸੋਨੂੰ ਵਾਸੀ ਰੋਸ਼ਨ ਕਾਲੋਨੀ ਪੁਰਾਣਾ ਰਾਜਪੁਰਾ ਸ਼ਾਮਲ ਹਨ। ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ ਜਰੀਨਾ ਰਾਣੀ ਨੇ ਦੱਸਿਆ ਕਿ 30 ਜੂਨ 2024 ਨੂੰ ਸ਼ਾਮ ਵੇਲੇ ਉਪਰੋਕਤ ਦੋਹਾਂ ਵਿਅਕਤੀਆਂ ਨੇ ਰਲ ਕੇ ਉਸ ਦੀ ਕੁੱਟਮਾਰ ਕੀਤੀ ਅਤੇ ਜਾਨੋ਼ ਮਾਰਨ ਦੀਆਂ ਧਮਕੀਆਂ ਦਿੱਤੀਆਂ। ਪੁਲਸ ਨੇ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Leave a Comment

Your email address will not be published. Required fields are marked *

Scroll to Top