ਸਵੇਰੇ ਜਲੰਧਰ ਵਿਚ ਹੋਈ ਫੌਜ ਦੇ ਟਰੱਕ ਅਤੇ ਟਰਾਲੀ ਵਿਚਾਲੇ ਭਿਆਨਕ ਟੱਕਰ

ਸਵੇਰੇ ਜਲੰਧਰ ਵਿਚ ਹੋਈ ਫੌਜ ਦੇ ਟਰੱਕ ਅਤੇ ਟਰਾਲੀ ਵਿਚਾਲੇ ਭਿਆਨਕ ਟੱਕਰ
ਜਲੰਧਰ : ਪੰਜਾਬ ਦੇ ਪ੍ਰਸਿੱਧ ਸ਼ਹਿਰ ਜਲੰਧਰ ਦੇ ਪਿੰਡ ਸੁੱਚੀ ਨੇੜੇ ਅੱਜ ਸਵੇਰੇ ਸਵੇਰੇ ਇਕ ਫੌਜ ਦੇ ਟਰੱਕ ਅਤੇ ਟਰਾਲੀ ਵਿਚਕਾਰ ਭਿਆਨਕ ਟੱਕਰ ਹੋ ਗਈ।ਮੌਕੇ ਤੇ ਮੌਜੂਦ ਪ੍ਰਤੱਖ ਦਰਸ਼ੀਆਂ ਮੁਤਾਬਕ ਹਾਦਸਾ ਇੰਨਾ ਭਿਆਨਕ ਸੀ ਕਿ ਦੋਵੇਂ ਵਾਹਨ ਬੁਰੀ ਤਰ੍ਹਾਂ ਨੁਕਸਾਨੇ ਗਏ। ਟਰੱਕ `ਚ ਸਵਾਰ ਫੌਜ ਦੇ 5 ਜਵਾਨ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ `ਚ ਦਾਖਲ ਕਰਵਾਇਆ ਗਿਆ ਹੈ । ਸੂਚਨਾ ਮਿਲਦੇ ਹੀ ਰੋਡ ਸੇਫਟੀ ਫੋਰਸ ਦੀਆਂ ਟੀਮਾਂ ਅਤੇ ਥਾਣਾ 8 ਦੀ ਪੁਲਿਸ ਮੌਕੇ `ਤੇ ਪਹੁੰਚ ਗਈ। ਜ਼ਖਮੀਆਂ ਨੂੰ ਹਸਪਤਾਲ ਭੇਜਣ ਤੋਂ ਬਾਅਦ ਫੌਜ ਨੇ ਕਰੇਨ ਦੀ ਮਦਦ ਨਾਲ ਦੋਵੇਂ ਵਾਹਨਾਂ ਨੂੰ ਸਾਈਡ `ਤੇ ਕਰਵਾਇਆ। ਹਾਲਾਂਕਿ ਇਸ ਦੌਰਾਨ ਲੰਬਾ ਜਾਮ ਲੱਗ ਗਿਆ। ਦੱਸਿਆ ਜਾ ਰਿਹਾ ਹੈ ਕਿ ਆਰਮੀ ਦਾ ਟਰੱਕ ਪੀਏਪੀ ਚੌਕ ਵੱਲ ਆ ਰਿਹਾ ਸੀ ਜਦਕਿ ਟਰਾਲਾ ਦੂਜੇ ਪਾਸੇ ਤੋਂ ਆ ਰਿਹਾ ਸੀ ।

Leave a Comment

Your email address will not be published. Required fields are marked *

Scroll to Top