ਪੀ.ਆਰ.ਟੀ.ਸੀ. ਪੈਨਸ਼ਨਰਾਂ ਦੀ ਹੋਈ ਮਾਸਿਕ ਮੀਟਿੰਗ, ਬਕਾਇਆਂ ਦੀ ਕੀਤੀ ਮੰਗ, ਅਦਾਰੇ *ਚ ਨਵੀਆਂ ਬੱਸਾਂ ਪਾਉਣ ਦੀ ਕੀਤੀ ਮੰਗ
ਪਟਿਆਲਾ 17 ਜੁਲਾਈ : ਅੱਜ ਇੱਥੇ ਪੀ.ਆਰ.ਟੀ.ਸੀ. ਪੈਨਸ਼ਨਰਾਂ ਦੀ ਮੀਟਿੰਗ ਪੈਨਸ਼ਨ ਐਸੋਸੀਏਸ਼ਨ ਕੇਂਦਰੀ ਬਾਡੀ ਦੇ ਚੇਅਰਮੈਨ ਮੁਕੰਦ ਸਿੰਘ ਅਤੇ ਸੂਬਾ ਪ੍ਰਧਾਨ ਭਗਵੰਤ ਸਿੰਘ ਕੰਗਣਵਾਲ ਦੀ ਅਗਵਾਈ ਹੇਠ ਹੋਈ। ਜਿਸ ਵਿੱਚ ਵੱਖ—ਵੱਖ ਡਿਪੂਆਂ ਤੋਂ ਭਾਰੀ ਗਿਣਤੀ ਵਿੱਚ ਆਏ ਪੈਨਸ਼ਨਰਾਂ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਬਕਾਇਆ ਅਤੇ ਪੈਨਸ਼ਨ ਸਮੇਂ ਸਿਰ ਪਾਉਣ ਤੇ ਕੇਂਦਰੀ ਬਾਡੀ ਦੇ ਕੰਮਕਾਜ ਅਤੇ ਤਸੱਲੀ ਪ੍ਰਗਟ ਕੀਤੀ ਅਤੇ ਰਹਿੰਦੇ ਬਕਾਏ ਜਿਵੇਂ ਕਿ 31—01—2016 ਤੋਂ ਬਾਅਦ ਰਿਟਾਇਰੀਆਂ ਦੀ ਵੱਧੀ ਹੋਈ ਗਰੈਚੂਟੀ ਦਾ ਬਕਾਇਆ, ਭਰਤੀ ਦੀ ਮਿਤੀ ਤੋਂ ਸਰਵਿਸ ਗਿਣਨ ਦਾ ਬਕਾਇਆਂ, 1—07—2015 ਤੋਂ 31—12—2015 ਤੱਕ ਰਿਟਾਇਰ ਹੋਏ ਪੈਨਸ਼ਨਰਾਂ ਦਾ ਰਿਵਾਇਜ ਲੀਵ ਇਨ ਕੈਸ਼ਮੈਂਟ ਤੇ ਰਿਵਾਇਜ ਗਰੈਚੂਟੀ ਦਾ ਬਕਾਇਆ, ਮੈਡੀਕਲ ਬਿੱਲਾਂ ਦੀ ਅਦਾਇਗੀ, ਵਿਧਵਾਵਾਂ ਦੀਆਂ ਪੈਨਸ਼ਨਾਂ ਸਬੰਧੀ ਕੇਸਾਂ ਦਾ ਜਲਦੀ ਨਿਪਟਾਰਾ ਆਦਿ ਦੀ ਮੰਗ ਕੀਤੀ।
ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਭਗਵੰਤ ਸਿੰਘ ਕੰਗਣਵਾਲ ਨੇ ਪਿਛਲੇ ਦਿਨੀ ਐਮ.ਡੀ. ਪੀ.ਆਰ.ਟੀ.ਸੀ. ਨਾਲ ਹੋਈ ਮੀਟਿੰਗ ਬਾਰੇ ਚਾਨਣ ਪਾਉਂਦਿਆ ਦੱਸਿਆ ਕਿ ਉਪਰੋਕਤ ਮੰਗਾਂ ਸਬੰਧੀ ਐਮ.ਡੀ. ਸਾਹਿਬ ਨਾਲ ਖੁੱਲ ਕੇ ਵਿਚਾਰ ਵਟਾਂਦਰਾ ਹੋਇਆ ਅਤੇ ਉਹਨਾਂ ਨੇ ਸਾਰੀਆਂ ਮੰਗਾਂ ਤੇ ਜਲਦੀ ਨਿਪਟਾਰੇ ਲਈ ਹਾਮੀ ਭਰੀ ਅਤੇ ਮੈਡੀਕਲ ਬਿੱਲਾਂ ਦੀ ਅਦਾਇਗੀ ਹਰ ਮਹੀਨੇ ਕਰਨ ਦਾ ਵਾਅਦਾ ਕੀਤਾ। ਸਕੱਤਰ ਜਨਰਲ ਹਰੀ ਸਿੰਘ ਚਮਕ ਨੇ ਕਿਹਾ ਕਿ ਪੈਨਸ਼ਨਰਾਂ ਦੇ ਰਹਿੰਦੇ ਬਕਾਏ ਦਿਵਾਉਣੇ ਕੇਂਦਰੀ ਬਾਡੀ ਦੀ ਜਿੰਮੇਵਾਰੀ ਹੈ ਜਿੰਨੀ ਜਲਦੀ ਹੋ ਸਕੇ ਦਵਾਏ ਜਾਣਗੇ ਅਸੀਂ ਇਨ੍ਹਾਂ ਮੰਗਾਂ ਤੇ ਪੂਰੀ ਤਰ੍ਹਾਂ ਪਹਿਰਾ ਦੇ ਰਹੇ ਹਾਂ, ਉਨ੍ਹਾਂ ਨੇ ਐਸੋਸੀਏਸ਼ਨ ਦੀ ਮਜਬੂਤੀ ਤੇ ਜ਼ੋਰ ਦਿੱਤਾ ਤੇ ਚਿਤਾਵਨੀ ਦਿੱਤੀ ਕਿ ਐਸੋਸੀਏਸ਼ਨ ਨੂੰ ਖੋਰਾ ਲਾਉਣ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਨੇ ਅਦਾਰੇ ਅੰਦਰ ਨਵੀਆਂ ਬੱਸਾਂ ਪਾਉਣ, ਪੈਨਸ਼ਨ ਤੋਂ ਵਾਂਝੇ ਰਹਿ ਗਏ ਰਿਟਾਇਰੀਆਂ ਨੂੰ ਪੈਨਸ਼ਨ ਸਕੀਮ ਅਧੀਨ ਲਿਆਉਣ ਅਤੇ ਠੇਕੇ ਦੇ ਅਧਾਰ ਤੇ ਕੰਮ ਕਰ ਰਹੇ ਮੁਲਾਜਮਾਂ ਨੂੰ ਪੱਕੇ ਕਰਨ ਦੀ ਵੀ ਮੰਗ ਕੀਤੀ।
ਐਸੋਸੀਏਸ਼ਨ ਦੇ ਚੇਅਰਮੈਨ ਮੁਕੰਦ ਸਿੰਘ ਨੇ ਆਪਣੇ ਧੰਨਵਾਦੀ ਭਾਸ਼ਣ ਵਿੱਚ ਐਸੋਸੀਏਸ਼ਨ ਵਲੋਂ ਕੀਤੀਆਂ ਪ੍ਰਾਪਤੀਆਂ ਦਾ ਸਿਹਰਾ ਸਮੁੱਚੇ ਪੈਨਸ਼ਨਰਾਂ ਸਿਰ ਦਿੰਦਿਆ ਏਕਾ ਬਣਾਈ ਰੱਖਣ ਤੇ ਜ਼ੋਰ ਦਿੱਤਾ, ਉਪਰੋਕਤ ਤੋਂ ਇਲਾਵਾ ਰੈਲੀ ਰੂਪੀ ਇਸ ਮੀਟਿੰਗ ਨੂੰ ਸਰਵ ਸ੍ਰੀ ਤਰਸੇਮ ਸਿੰਘ ਸੈਣੀ ਕਪੂਰਥਲਾ ਡਿਪੂ, ਬਚਨ ਸਿੰਘ ਅਰੋੜਾ ਜਨਰਲ ਸਕੱਤਰ ਕੇਂਦਰੀ ਬਾਡੀ, ਬਚਿੱਤਰ ਸਿੰਘ ਲੁਧਿਆਣਾ, ਪ੍ਰੀਤਮ ਸਿੰਘ ਬਗਾੜ ਬਠਿੰਡਾ, ਜਨਕ ਰਾਜ ਬਰਨਾਲਾ , ਸੁਖਦੇਵ ਸਿੰਘ ਬੁੱਢਲਾਡਾ, ਸ਼ਿਵ ਕੁਮਾਰ ਸ਼ਰਮਾ ਪਟਿਆਲਾ, ਕਰਨੈਲ ਸਿੰਘ ਬਰਗਾੜੀ ਫਰੀਦਕੋਟ, ਸੋਮ ਨਾਥ ਸ਼ਰਮਾ ਚੰਡੀਗੜ੍ਹ, ਬਲਵੰਤ ਸਿੰਘ ਜੋਗਾ ਸੰਗਰੂਰ, ਨੇ ਵੀ ਸੰਬੋਧਨ ਕੀਤਾ। ਰੈਲੀ ਰੂਪੀ ਇਸ ਮੀਟਿੰਗ ਨੂੰ ਸਫਲ ਬਣਾਉਣ ਲਈ ਸਰਵ ਸ੍ਰੀ ਅਮੋਲਕ ਸਿੰਘ ਕੈਸ਼ੀਅਰ, ਬਖਸ਼ੀਸ਼ ਸਿੰਘ ਦਫਤਰੀ ਸਕੱਤਰ, ਨਿਰਪਾਲ ਸਿੰਘ, ਬੀਰ ਸਿੰਘ, ਰਣਜੀਤ ਸਿੰਘ ਜੀਓ, ਬਲਵੀਰ ਸਿੰਘ ਬੂਟਰ, ਬਲਵੰਤ ਸਿੰਘ ਕੈਸ਼ੀਅਰ, ਰਾਮ ਦਿੱਤਾ, ਬਲਵੰਤ ਸਿੰਘ, ਤਿਲਕ ਰਾਜ, ਗੁਰਦੀਪ ਸਿੰਘ ਨੇ ਵੀ ਭਰਪੂਰ ਯੋਗਦਾਨ ਪਾਇਆ। ਸਟੇਜ਼ ਦੀ ਡਿਊਟੀ ਬਚਨ ਸਿੰਘ ਅਰੋੜਾਨੇ ਬਾਖੂਬੀ ਨਿਭਾਈ।