ਕਿਸਾਨਾਂ ਨੇ ਘੱਤੀਆਂ ਦਿੱਲੀ ਵੱਲ ਘਤੀਰਾ

ਕਿਸਾਨਾਂ ਨੇ ਘੱਤੀਆਂ ਦਿੱਲੀ ਵੱਲ ਘਤੀਰਾ
ਚੰਡੀਗੜ੍ਹ, 15 ਜੁਲਾਈ () : ਦਿੱਲੀ ਤੋਂ ਆਪਣੇ ਹੱਕ ਲੈਣ ਲਈ ਪੰਜਾਬ ਦੇ ਸ਼ੰਭੂ ਤੇ ਖਨੌਰੀ ਬਾਰਡਰ ਤੇ ਧਰਨੇ ਤੇ ਬੈਠੇ ਕਿਸਾਨਾਂ ਨੇ ਦਿੱਲੀਜਾਣ ਲਈ ਘਤੀਰਾ ਘੱਤ ਲਈਆਂ ਹਨ। ਦੱਸਣਯੋਗ ਹੈ ਕਿ ਆਖਰੀ ਫ਼ੈਸਲਾ ਹਾਲੇ ਸਮੇਂ ਦੇ ਗਰਭ ਵਿਚ ਹੈ ਪਰ ਪ੍ਰਦਰਸ਼ਨਕਾਰੀਆਂ ਦੀ ਅਗਵਾਈ ਕਰ ਰਹੇ ਕਿਸਾਨ ਆਗੂਆਂ ਨੇ ਕਿਸਾਨਾਂ ਨੂੰ ਸਪੱਸ਼ਟ ਆਖ ਦਿੱਤਾ ਹੈ ਕਿ ਉਹ ਆਪਣਾ ਸਮਾਨ ਬੰਨਣਾ ਸ਼ੁਰੂ ਕਰ ਦੇਣ ਕਦੇ ਵੀ ਦਿੱਲੀ ਵੱਲ ਕੂਚ ਕਰਨਾ ਪੈ ਸਕਦਾ ਹੈ।ਕਿਸਾਨ ਆਗੂ ਸਰਵਣ ਪੰਧੇਰ ਨੇ ਸ਼ੰਭੂ ਵਿੱਚ ਕਿਸਾਨ ਜਥੇਬੰਦੀਆਂ ਨਾਲ ਮੀਟਿੰਗ ਕੀਤੀ ਅਤੇ ਉਨ੍ਹਾਂ ਨੂੰ ਦਿੱਲੀ ਮਾਰਚ ਦੀ ਤਿਆਰੀ ਕਰਨ ਲਈ ਕਿਹਾ।ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਪ੍ਰਧਾਨ ਰਣਜੀਤ ਸਾਹ ਸਵਾਜਪੁਰ ਅਤੇ ਮਨਜੀਤ ਸਾਹ ਘੁਮਾਣਾ ਨੇ ਦੱਸਿਆ ਕਿ ਪਿੰਡਾਂ ਵਿੱਚ ਭੇਜੇ ਜਾ ਰਹੇ ਸੰਦੇਸ਼ਾਂ ਤੋਂ ਬਾਅਦ ਕਿਸਾਨਾਂ ਵੱਲੋਂ ਰਾਸ਼ਨ ਅਤੇ ਟਰੈਕਟਰ-ਟਰਾਲੀਆਂ ਲੈ ਕੇ ਆਉਣ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਜਥੇਬੰਦੀ ਦੇ ਆਗੂਆਂ ਤੋਂ ਸੰਕੇਤ ਮਿਲਣ ’ਤੇ ਉਹ ਤੁਰੰਤ ਦਿੱਲੀ ਵੱਲ ਮਾਰਚ ਕਰਨਗੇ। ਸਵਾਜਪੁਰ ਨੇ ਕਿਹਾ ਕਿ ਪਹਿਲੇ ਅੰਦੋਲਨ ਵਿੱਚ ਵੀ ਔਰਤਾਂ ਨੇ ਅਹਿਮ ਭੂਮਿਕਾ ਨਿਭਾਈ ਸੀ। ਲੰਗਰ ਸੇਵਾ ਤੋਂ ਲੈ ਕੇ ਆਪਣੇ ਜ਼ਬਰਦਸਤ ਭਾਸ਼ਣਾਂ ਤੱਕ ਉਨ੍ਹਾਂ ਨੇ ਜੋਸ਼ ਭਰਨ ਦਾ ਕੰਮ ਕੀਤਾ। ਇਸ ਵਾਰ ਵੀ ਔਰਤਾਂ ਵਿੱਚ ਉਤਸ਼ਾਹ ਬਰਕਰਾਰ ਹੈ। ਵੱਡੀ ਗਿਣਤੀ ‘ਚ ਔਰਤਾਂ ਗਰੁੱਪਾਂ ‘ਚ ਇੱਥੇ ਪੁੱਜਣਗੀਆਂ ਅਤੇ ਫਿਰ ਦਿੱਲੀ ਲਈ ਰਵਾਨਾ ਹੋਣਗੀਆਂ।

Leave a Comment

Your email address will not be published. Required fields are marked *

Scroll to Top