ਜਲੰਧਰ ਵਿੱਚ ਹੋਈ ‘ਆਪ’ ਦੀ ਲੋਕ-ਪੱਖੀ ਰਾਜਨੀਤੀ ਦੀ ਜਿੱਤ-ਮੇਜਰ ਮਲਹੋਤਰਾ

ਜਲੰਧਰ ਵਿੱਚ ਹੋਈ ‘ਆਪ’ ਦੀ ਲੋਕ-ਪੱਖੀ ਰਾਜਨੀਤੀ ਦੀ ਜਿੱਤ-ਮੇਜਰ ਮਲਹੋਤਰਾ
ਆਮ ਆਦਮੀ ਪਾਰਟੀ ਦੇ ਉਬਾਰੀਂ ਬੁਲਾਰੇ ਅਤੇ ਬੁੱਧੀਜੀਵੀ ਵਿੰਗ ਦੇ ਪ੍ਰਧਾਨ ਮੇਜਰ ਆਰ ਪੀ ਐਸ ਮਲਹੋਤਰਾ ਨੇ ਅੱਜ ਇਥੇ ਕਿਹਾ ਕਿ ਜਲੰਧਰ ਪੱਛਮੀ ਵਿੱਚ ਹੋਈ ਆਮ ਆਦਮੀ ਪਾਰਟੀ ਦੀ ਜਿੱਤ ਨੇ ਆਮ ਆਦਮੀ ਪਾਰਟੀ ਦੀਆਂ ਲੋਕ-ਪੱਖੀ ਨੀਤੀਆਂ ਉੱਤੇ ਮੋਹਰ ਲਗਾਈ ਹੈ ਅਤੇ ਰਿਵਾਇਤੀ ਪਾਰਟੀਆਂ ਦੀ ਭ੍ਰਿਸ਼ਟਾਚਾਰ, ਪੂੰਜੀਵਾਦ ਅਤੇ ਭਾਈ-ਭਤੀਜਾਵਾਦ ਪੱਖੀ ਰਾਜਨੀਤੀ ਨੂੰ ਨਕਾਰਿਆ ਹੈ । ਉਹਨਾਂ ਕਿਹਾ ਕਿ 37000 ਵੋਟਾਂ ਦੇ ਭਾਰੀ ਅੰਤਰ ਨਾਲ ਹੋਈ ਇਹ ਜਿੱਤ ਇਸ ਗੱਲ ਦਾ ਸਬੂਤ ਹੈ ਕਿ ਪੰਜਾਬ ਦੇ ਲੋਕਾਂ ਨੂੰ ਸ੍ਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਪੂਰਨ ਭਰੋਸਾ ਹੈ। ਇਸ ਮੌਕੇ ਪਾਰਟੀ ਦੇ ਵਲ਼ੰਟੀਅਰਾਂ ਨੇ ਲੱਡੂ ਵੰਡੇ ਅਤੇ ਨੱਵ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਇਹਨਾਂ ਵਿੱਚ ਪੰਜਾਬ ਟੈਕਨੀਕਲ ਐਜੂਕੇਸ਼ਨ ਬੋਰਡ ਦੇ ਚੇਅਰਮੈਨ ਸ. ਜੇ ਪੀ ਸਿੰਘ, ਬਲਾਕ ਇਨਚਾਰਜ ਲਾਲ ਸਿੰਘ, ਬਲਾਕ ਇਨਚਾਰਜ ਮੋਹਿਤ ਸ਼ਰਮਾ, ਬਲਾਕ ਇੰਚਾਰਜ ਭੁਪਿੰਦਰ ਸਿੰਘ, ਬਲਜੀਤ ਸ਼ਰਮਾ, ਜਨਕਰਾਜ, ਸਤਿੰਦਰ ਅਤੇ ਹੋਰ ਕਈ ਵਲੰਟੀਅਰ ਹਾਜ਼ਰ ਸਨ ।

Leave a Comment

Your email address will not be published. Required fields are marked *

Scroll to Top