ਬੱਸ ਸੜਕ ਤੋਂ ਫਿਸਲ ਕੇ 200 ਫੁੱਟ ਡੂੰਘੀ ਖੱਡ `ਚ ਡਿੱਗੀ

ਬੱਸ ਸੜਕ ਤੋਂ ਫਿਸਲ ਕੇ 200 ਫੁੱਟ ਡੂੰਘੀ ਖੱਡ `ਚ ਡਿੱਗੀ
ਜੰਮੂ : ਭਾਰਤ ਦੇ ਜੰਮੂ ਕਸ਼ਮੀਰ ਸੂਬੇ ਦੇ ਦੇ ਡੋਡਾ ਜਿ਼ਲ੍ਹੇ `ਚ ਸ਼ਨੀਵਾਰ ਨੂੰ ਇਕ ਬੱਸ ਸੜਕ ਤੋਂ ਫਿਸਲ ਕੇ 200 ਫੁੱਟ ਡੂੰਘੀ ਖੱਡ `ਚ ਡਿੱਗ ਗਈ। ਇਸ ਹਾਦਸੇ `ਚ 2 ਲੋਕਾਂ ਦੀ ਮੌਤ ਹੋ ਗਈ ਅਤੇ 25 ਲੋਕ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਇਹ ਹਾਦਸਾ ਦੁਪਹਿਰ ਕਰੀਬ 10.25 ਵਜੇ ਭਟਯਾਸ ਨੇੜੇ ਵਾਪਰਿਆ। ਬੱਸ ਭਲੇਸਾ ਤੋਂ ਥਾਥਰੀ ਜਾ ਰਹੀ ਸੀ। ਉਨ੍ਹਾਂ ਦੱਸਿਆ ਕਿ ਬਚਾਅ ਕਰਮੀਆਂ ਨੂੰ ਹਾਦਸੇ ਵਾਲੀ ਜਗ੍ਹਾ `ਤੇ ਇਕ ਔਰਤ ਮ੍ਰਿਤਕ ਮਿਲੀ, ਜਦੋਂ ਕਿ ਇਕ ਹੋਰ ਯਾਤਰੀ ਨੇ ਹਸਪਤਾਲ `ਚ ਦਮ ਤੋੜ ਦਿੱਤਾ। ਅਧਿਕਾਰੀਆਂ ਨੇ ਦੱਸਿਆ ਕਿ 9 ਜ਼ਖ਼ਮੀਆਂ ਦੀ ਹਾਲਤ ਗੰਭੀਰ ਹੈ ਅਤੇ ਉਨ੍ਹਾਂ ਦਾ ਡੋਡਾ ਦੇ ਸਰਕਾਰੀ ਮੈਡੀਕਲ ਕਾਲਜ `ਚ ਇਲਾਜ ਕੀਤਾ ਜਾ ਰਿਹਾ ਹੈ।

Leave a Comment

Your email address will not be published. Required fields are marked *

Scroll to Top