ਗਾਜ਼ਾ ‘ਚ 70 ਤੋਂ ਵੱਧ ਮਾਰੇ ਗਏ ਫਲਸਤੀਨੀ, ਹਮਾਸ ਨੇ ਕਿਹਾ- ਇਹ ਯੋਜਨਾਬੱਧ ਨਸਲਕੁਸ਼ੀ
ਗਾਜ਼ਾ ਵਿੱਚ ਇਜ਼ਰਾਈਲ ਅਤੇ ਹਮਾਸ ਦਰਮਿਆਨ ਲੜਾਈ ਘੱਟ ਗਈ ਹੈ ਪਰ ਖ਼ਤਮ ਨਹੀਂ ਹੋਈ ਹੈ। ਗਾਜ਼ਾ ਸ਼ਹਿਰ ‘ਚ ਸ਼ੁੱਕਰਵਾਰ ਨੂੰ ਹੋਈ ਹਿੰਸਕ ਘਟਨਾ ‘ਚ 70 ਤੋਂ ਜ਼ਿਆਦਾ ਫਲਸਤੀਨੀ ਮਾਰੇ ਗਏ। ਹਮਾਸ ਦੇ ਇਕ ਅਧਿਕਾਰੀ ਨੇ ਇਜ਼ਰਾਈਲੀ ਅਧਿਕਾਰੀਆਂ ‘ਤੇ ਯੋਜਨਾਬੱਧ ਕਤਲੇਆਮ ਕਰਨ ਦਾ ਦੋਸ਼ ਲਗਾਇਆ ਹੈ। ਹਮਾਸ ਦੇ ਸਰਕਾਰੀ ਮੀਡੀਆ ਦਫਤਰ ਦੇ ਡਾਇਰੈਕਟਰ ਜਨਰਲ, ਇਸਮਾਈਲ ਅਲ-ਥੌਬਾਤਾ ਨੇ ਦਾਅਵਾ ਕੀਤਾ ਕਿ ਇਜ਼ਰਾਈਲੀ ਬਲਾਂ ਨੇ ਪੂਰਬੀ ਗਾਜ਼ਾ ਸ਼ਹਿਰ ਵਿੱਚ ਹਜ਼ਾਰਾਂ ਫਲਸਤੀਨੀਆਂ ਨੂੰ ਪੱਛਮੀ ਅਤੇ ਦੱਖਣੀ ਆਂਢ-ਗੁਆਂਢ ਵੱਲ ਨਿਰਦੇਸ਼ਿਤ ਕੀਤਾ ਅਤੇ ਜਦੋਂ ਉਹ ਪਹੁੰਚੇ ਤਾਂ ਉਨ੍ਹਾਂ ‘ਤੇ ਗੋਲੀਬਾਰੀ ਕੀਤੀ।