ਚੰਡੀਗੜ੍ਹ ਨਗਰ ਨਿਗਮ ਨੇ ਦਿੱਤੀ ਆਵਾਰਾ ਕੁੱਤਿਆਂ ਦੇ ਮਾਈਕਰੋ ਚਿੱਪਾਂ ਲਗਾਉਣ ਦੇ ਮਤੇ ਨੂੰ ਪ੍ਰਵਾਨਗੀ
ਚੰਡੀਗੜ੍ਹ, 9 ਜੁਲਾਈ : ਅਵਾਰਾ ਕੁੱਤਿਆਂ ਦੀ ਆਬਾਦੀ ਅਤੇ ਵਧੀਆ ਟੀਕਾਕਰਨ ਲਈ ਅਵਾਰਾ ਕੁੱਤਿਆਂ ਵਿਚ ਮਾਈਕਰੋ ਚਿਪਿੰਗ ਸਿਸਟਮ ਲਗਾਉਣ ਲਈ ਨਗਰ ਨਿਗਮ ਚੰਡੀਗੜ੍ਹ ਦੀ ਆਯੋਜਿਤ ਐਫ. ਐਂਡ. ਸੀ. ਸੀ. ਮੀਟਿੰਗ ਵਿਚ ਮਤੇ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈ। ਦੱਸਣਯੋਗ ਹੈ ਕਿ ਇਸ ਦੇ ਲਈ ਲਗਭਗ ਚਾਰ ਲੱਖ ਰੁਪਏ ਦੀ ਲਾਗਤ ਨਾਲ 1000 ਮਾਈਕਰੋ ਚਿੱਪ, ਐਪਲੀਕੇਟਰ ਅਤੇ ਇੱਕ ਰੀਡਰ ਖ਼ਰੀਦਿਆ ਜਾਵੇਗਾ।