ਪੰਜਾਬੀ ਗਾਇਕ ਦਲਵੀਰ ਸ਼ੌਂਕੀ ਦੀ ਕਾਰ ਸਫ਼ੈਦੇ ਨਾਲ ਟਕਰਾਉਣ ਨਾਲ ਹੋਈ ਮੌਕੇ ’ਤੇ ਮੌਤ
ਜਲੰਧਰ, 6 ਜੁਲਾਈ : ਪੰਜਾਬੀ ਗਾਇਕ ਦਲਵੀਰ ਸ਼ੌਂਕੀ ਦੀ ਕਾਰ ਸਫ਼ੈਦੇ ਨਾਲ ਟਕਰਾਉਣ ਨਾਲ ਮੌਕੇ ’ਤੇ ਮੌਤ ਹੋਣ ਦਾ ਸਮਾਚਾਰ ਮਿਲਿਆ ਹੈ। ਉਕਤ ਹਾਦਸਾ ਜਲੰਧਰ ਦੇ ਕਿਸ਼ਨਗੜ੍ਹ-ਕਰਤਾਰਪੁਰ ਲਿੰਕ ਸੜਕ ’ਤੇ ਸਥਿਤ ਅੱਡਾ ਨੌਗੱਜਾ ਦੇ ਨਜ਼ਦੀਕ ਵਾਪਿਰਆ। ਜਾਣਕਾਰੀ ਅਨੁਸਾਰ ਦਲਵੀਰ ਸਿੰਘ ਉਰਫ਼ ਸ਼ੌਂਕੀ ਪੁੱਤਰ ਜੋਗਿੰਦਰ ਪਾਲ ਨਿਵਾਸੀ ਨੌਗੱਜਾ ਕਾਲੋਨੀ ਜੋ ਕਿ ਭੁਲੱਥ ਨੇੜੇ ਕਿਸੇ ਪ੍ਰੋਗਰਾਮ ਤੋਂ ਵਾਪਸ ਬੀਤੇ ਦਿਨ ਸਵੇਰੇ 6 ਵਜੇ ਦੇ ਕਰੀਬ ਆਪਣੀ ਕਾਰ ਵਿਚ ਆਪਣੇ ਪਿੰਡ ਆ ਰਿਹਾ ਸੀ ਤੇ ਜਦੋਂ ਉਹ ਅੱਡਾ ਨੌਗੱਜਾ ਨਜ਼ਦੀਕ ਪਹੁੰਚਿਆ ਤਾਂ ਉਸ ਦੀ ਕਾਰ ਅਚਾਨਕ ਬੇਕਾਬੂ ਹੋ ਕੇ ਸੜਕ ਕਿਨਾਰੇ ਇਕ ਭਾਰੀ ਦਰੱਖ਼ਤ ਨਾਲ ਜ਼ਬਰਦਸਤ ਤਰੀਕੇ ਨਾਲ ਜਾ ਟਕਰਾਈ।