ਅਰਵਿੰਦ ਕੇਜਰੀਵਾਲ ਦੀ ਜ਼ਮਾਨਤ ਅਰਜ਼ੀ ਤੇ ਕੋਰਟ ਕਰੇਗੀ 17 ਨੂੰ ਫ਼ੈਸਲੇ ਤੇ ਵਿਚਾਰ
ਨਵੀਂ ਦਿੱਲੀ, 5 ਜੁਲਾਈ : ਆਬਕਾਰੀ ਨੀਤੀ ਘਪਲੇ ਵਿਚ ਜੇਲ ਵਿਚ ਬੰਦ ਅਰਵਿੰਦ ਕੇਜਰੀਵਾਲ ਦੀ ਜ਼ਮਾਨਤ ਅਰਜ਼ੀ ਤੇ ਸੁਣਵਾਈ ਹੁਣ ਕੋਰਟ ਵਲੋਂ 17 ਜੁਲਾਈ ਨੂੰ ਕੀਤੀ ਜਾਵੇਗੀ। ਮਾਨਯੋਗ ਕੋਰਟ ਨੇ ਜ਼ਮਾਨਤ ਅਰਜ਼ੀ ਤੇ ਆਪਣਾ ਪੱਖ ਰੱਖਣ ਲਈ ਸੀ. ਬੀ. ਆਈ. ਨੰੁ ਵੀ ਨੋਟਿਸ ਜਾਰੀ ਕੀਤਾ ਹੈ।ਦੱਸਣਯੋਗ ਹੈ ਕਿ ਅਰਵਿੰਦ ਕੇਜਰੀਵਾਲ ਨੂੰ ਇਸ ਮਾਮਲੇ ਵਿਚ 26 ਜੂਨ ਨੂੰ ਸੀ. ਬੀ. ਆਈ. ਨੇ ਗ੍ਰਿਫ਼ਤਾਰ ਕੀਤਾ ਸੀ ਅਤੇ ਫਿ਼ਲਹਾਲ ਉਹ ਨਿਆਂਇਕ ਹਿਰਾਸਤ ਵਿਚ ਹਨ।