ਬੀ. ਐੱਸ. ਐੱਫ਼. ਨੇ ਪਾਕਿਸਤਾਨੀ ਨਾਗਰਿਕ ਕੀਤਾ ਕਾਬੂ

ਬੀ. ਐੱਸ. ਐੱਫ਼. ਨੇ ਪਾਕਿਸਤਾਨੀ ਨਾਗਰਿਕ ਕੀਤਾ ਕਾਬੂ
ਫਿਰੋਜ਼ਪੁਰ, 4 ਜੁਲਾਈ : ਬਾਰਡਰ ਸਕਿਓਰਿਟੀ ਫੋਰਸ ( ਬੀ. ਐਸ. ਐਫ.) ਨੇ ਪੰਜਾਬ ਦੇ ਫਿਰੋਜ਼ਪੁਰ ਖੇਤਰ ਵਿਚ ਇਕ ਪਾਕਿਸਤਾਨੀ ਨਾਗਰਿਕ ਨੂੰ ਉਸ ਸਮੇਂ ਕਾਬੂ ਕੀਤਾ ਜਦੋਂ ਉਹ ਕੌਮਾਂਤਰੀ ਬਾਰਡਰ ਵੱਲ ਭੱਜ ਰਿਹਾ ਸੀ। ਅਧਿਕਾਰੀਆਂ ਨੇ ਦੱਸਿਆ ਕਿ ਸੁਰੱਖਿਆ ਬਲ ਦੇ ਜਵਾਨਾਂ ਵੱਲੋਂ ਸਰਹੱਦੀ ਵਾੜ ਦੇ ਅੱਗੇ ਸ਼ੱਕੀ ਹਲਚਲ ਦੇਖੀ ਜਿਸ ਦੌਰਾਨ ਜਦੋਂ ਬੀ. ਐਸ. ਐਫ. ਨੇ ਕਾਰਵਾਈ ਪਾਈ ਤਾਂ ਉਕਤ ਵਿਅਕਤੀ ਨੂੰ ਪਕੜ ਲਿਆ ਗਿਆ। ਬੀ. ਐਸ. ਐਫ. ਅਧਿਕਾਰੀਆਂ ਨੇ ਦੱਸਿਆ ਕਿ ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ ਪੱਲਾ ਮੇਘਾ ਤੋਂ ਕਾਬੂ ਕੀਤਾ ਵਿਅਕਤੀ ਉਮਰ ਕਿਸ਼ੋਰ ਹੈ, ਸਹਰੱਦ ਪਾਰ ਕਰਨ ਦੇ ਉਸਦੇ ਉਦੇਸ਼ਾਂ ਨੂੰ ਜਾਨਣ ਲਈ ਏਜੰਸੀਆਂ ਵੱਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

Leave a Comment

Your email address will not be published. Required fields are marked *

Scroll to Top