ਹਿਮਾਚਲ `ਚ ਭਾਰੀ ਮੀਂਹ, ਸੇਰਾਜ `ਚ ਦੱਬੇ ਵਾਹਨ, ਲੇਹ-ਮਨਾਲੀ ਬੰਦ
ਸਿ਼ਮਲਾ : ਸੈਲਾਨੀਆਂ ਦੀ ਮਨਪਸੰਦ ਥਾਵਾਂ ਵਿਚੋਂ ਸਿ਼ਮਲਾ ਦੇ ਮੰਡੀ ਦੇ ਸੇਰਾਜ ਵਿਚ ਨਾਲੇ ਵਿਚ ਹੜ੍ਹ ਆਉਣ ਕਾਰਨ ਕੁਝ ਵਾਹਨ ਉਥੇ ਇਸ ਤਰ੍ਹਾਂ ਦੱਬ ਗਏ ਜਿਵੇਂ ਕਿ ਉਨ੍ਹਾਂ ਨੂੰ ਜ਼ਮੀਨ ਵਿਚ ਗੱਢਿਆ ਗਿਆ ਹੋਵੇ, ਜਦਕਿ ਚੰਡੀਗੜ੍ਹ ਮਨਾਲੀ ਨੈਸ਼ਨਲ ਹਾਈਵੇ ‘ਤੇ ਦੋ ਥਾਵਾਂ ‘ਤੇ ਪਾਣੀ ਭਰ ਜਾਣ ਕਾਰਨ ਹਾਈਵੇਅ ਦੇ ਬੰਦ ਹੋਣ ਦਾ ਖਤਰਾ ਬਣਿਆ ਹੋਇਆ ਹੈ। ਜਾਣਕਾਰੀ ਮੁਤਾਬਕ ਲੇਹ ਮਨਾਲੀ ਹਾਈਵੇਅ ਨੂੰ ਇਕ ਦਿਨ ਲਈ ਬੰਦ ਕਰ ਦਿੱਤਾ ਗਿਆ ਹੈ। ਇੱਥੇ ਸਰਚੂ ਨੇੜੇ ਹਿਮਾਚਲ ਨੂੰ ਲੱਦਾਖ ਨਾਲ ਜੋੜਨ ਵਾਲੇ ਪੁਲ ਦਾ ਇੱਕ ਹਿੱਸਾ ਨੁਕਸਾਨਿਆ ਗਿਆ ਹੈ, ਜਿਸ ਦੀ ਮੁਰੰਮਤ ਕੀਤੀ ਜਾ ਰਹੀ ਹੈ। ਹਾਈਵੇਅ ਨੂੰ 4 ਜੁਲਾਈ ਨੂੰ ਬਹਾਲ ਕਰ ਦਿੱਤਾ ਜਾਵੇਗਾ।