ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਸਕੱਤਰ ਕਮਲ ਕਿਸ਼ੋਰ ਯਾਦਵ ਨੇ ਕੀਤਾ ਨੋਟੀਫਿਕੇਸ਼ਨ ਜਾਰੀ

ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਸਕੱਤਰ ਕਮਲ ਕਿਸ਼ੋਰ ਯਾਦਵ ਨੇ ਕੀਤਾ ਨੋਟੀਫਿਕੇਸ਼ਨ ਜਾਰੀ
ਪੰਜਾਬ ਦੇ ਰਾਜਪਾਲ ਪ੍ਰਸੰਨਤਾ ਪੂਰਵਕ ਪੰਜਾਬ ਰਾਜ ਦੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ (ਏਡਿਡ ਸਕੂਲਾਂ) ਦੇ ਅਮਲੇ (ਟੀਚਿੰਗ ਅਤੇ ਨਾਨ ਟੀਚਿੰਗ) ਨੂੰ ਸਰਕਾਰੀ ਕਰਮਚਾਰੀਆਂ ਵਾਂਗ ਪੰਜਾਬ ਦੇਛੇਵੇਂ ਤਨਖਾਹ ਕਮਿਸ਼ਨ ਦੀਆਂ ਸਿਫਾਰਸ਼ਾਂ ਅਨੁਸਾਰ ਸੋਧੇ ਤਨਖਾਹ ਸਕੇ ਲਾਗੂ ਕਰਨ ਦੀ ਪ੍ਰਵਾਨਗੀ ਦਿੱਤੀ
ਪਟਿਆਲਾ, 2 ਜੁਲਾਈ : ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਸਕੱਤਰ ਕਮਲ ਕਿਸ਼ੋਰ ਯਾਦਵ ਨੇ ਇਕ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਜਿਸ ਵਿਚ ਪੰਜਾਬ ਦੇ ਰਾਜਪਾਲ ਪ੍ਰਸੰਨਤਾ ਪੂਰਵਕ ਪੰਜਾਬ ਰਾਜ ਦੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ (ਏਡਿਡ ਸਕੂਲਾਂ) ਦੇ ਅਮਲੇ (ਟੀਚਿੰਗ ਅਤੇ ਨਾਨ ਟੀਚਿੰਗ) ਨੂੰ ਸਰਕਾਰੀ ਕਰਮਚਾਰੀਆਂ ਵਾਂਗ ਪੰਜਾਬ ਦੇਛੇਵੇਂ ਤਨਖਾਹ ਕਮਿਸ਼ਨ ਦੀਆਂ ਸਿਫਾਰਸ਼ਾਂ ਅਨੁਸਾਰ ਸੋਧੇ ਤਨਖਾਹ ਸਕੇ ਲਾਗੂ ਕਰਨ ਦੀ ਪ੍ਰਵਾਨਗੀ ਦਿੱਤੀ ਗਈ ਹੈ। ਪੱਤਰ ਵਿਚ ਦੱਸਿਆ ਗਿਆ ਹੈ ਕਿ ਇਹ ਸੋਧੇ ਤਨਖਾਹ ਸਕੇਲ 1 ਜੁਲਾਈ 2024 ਤੋਂ ਦਿੱਤੇ ਜਾਣਗੇ ਅਤੇ ਇਨ੍ਹਾਂ ਸੋਧੇ ਤਨਖਾਹ ਸਕੇਲਾਂ ਅਨੁਸਾਰ ਬਣਦੇ ਏਰੀਅਰ ਸਬੰਧੀ ਫ਼ੈਸਲਾ ਬਾਅਦ ਵਿਚ ਲਿਆ ਜਾਵੇਗਾ। ਇਹ ਪ੍ਰਵਾਨਗੀ ਵਿੱਤ ਵਿਭਾਗ ਵਲੋਂ ਪ੍ਰਾਪਤ ਪੱਤਰ ਨੰ ਐਫ. ਡੀ. ਐਫ. ਈ. 201 (ਐਸ. ਈ.) 16. 2023, 3 ਐਫ. ਈ. 2 ਪਾਰਟ (1), 1, 869189, 2024 ਮਿਤੀ 26 ਜੂਨ 2024 ਅਨੁਸਾਰ ਜਾਰੀ ਕੀਤੀ ਜਾਂਦੀ ਹੈ। ਪੰਜਾਬ ਰਾਜ ਦੇ ਜਿ਼ਲਾ ਜਲੰਧਰ ਵਿਚ ਜਿਮਨੀ ਚੋਣਾਂ ਕਾਰਨ ਪੰਜਾਬ ਦੇ ਕੁੱਝ ਖੇਤਰਾਂ ਵਿਚ ਚੋਣ ਜਾਬਤਾ ਲਾਗੂ ਹੈ, ਦੇ ਚਲਦਿਆਂ ਆਦਰਸ਼ ਚੋਣ ਜਾਬਤਾ ਵਾਲੇ ਖੇਤਰਾਂ ਨੂੰ ਛੱਡ ਕੇ ਇਹ ਪੱਤਰ ਸਮੁੱਚੇ ਰਾਜ ਵਿਚ ਲਾਗੂ ਹੋਵੇਗਾ ਅਤੇ ਆਦਰਸ਼ ਚੋਣ ਜਾਬਤਾ ਪੂਰਾ ਹੋਣ ਉਪਰੰਤ ਇਹ ਪੱਤਰ ਬਾਕੀ ਰਹਿੰਦੇ ਖੇਤਰਾਂ ਵਿਚ ਵੀ ਲਾਗੂ ਹੋ ਜਾਵੇਗਾ। ਉਕਤ ਪੱਤਰ ਡਾਇਰੈਕਟਰ ਸਕੂਲ ਸਿੱਖਿਆ ਸੈਕੰਡਰੀ ਦਫ਼ਤਰ ਡਾਇਰੈਕਟਰ ਸਕੂਲ ਸਿੰਖਿਆ ਸੈਕੰਡਰੀ) ਪੰਜਾਬ, ਮੋਹਾਲੀ ਨੂੰ ਵੀ ਭੇਜ ਕੇ ਲਿਖਿਆ ਗਿਆ ਹੈ ਕਿ ਇਸ ਸਬੰਧੀ ਵਿੱਤੀ ਬੋਝ ਸਬੰਧੀ ਸੂਚਨਾ ਸਰਕਾਰ ਨੂੰ ਭੇਜੀ ਜਾਵੇ ਤਾਂ ਜੋ ਉਸ ਉਪਰੰਤ ਲੋੜੀਂਦੀ ਤਜਵੀਜ਼ ਵਿੱਤ ਵਿਭਾਗ ਨੂੰ ਭੇਜੀ ਜਾ ਸਕੇ। ਇਸ ਤੋਂ ਇਲਾਵਾ ਮਹਾਲੇਖਾਕਾਰ (ਲੇਖਾ ਤੇ ਹੱਕਦਾਰੀ), ਪੰਜਾਬ ਚੰਡੀਗੜ੍ਹ ਤੇ ਮਹਾਲੇਖਾਕਾਰ (ਆਡਿਟ) ਪੰਜਾਬਚੰਡੀਗੜ੍ਹ ਸ਼ਾਮਲ ਹੈ।

Leave a Comment

Your email address will not be published. Required fields are marked *

Scroll to Top