ਕੈਨੇਡਾ ਗਈ ਨੂੰਹ ਨੇ ਕੀਤਾ ਪਤੀ ਦੇ ਸਹੁਰੇ ਨਾਲ ਰਿਸ਼ਤਾ ਰੱਖਣ ਤੋਂ ਸਾਫ ਇਨਕਾਰ
ਜਲੰਧਰ : ਪੰਜਾਬੀਆਂ ਦੇ ਵਿਦੇਸ਼ਾਂ ਵਿਚ ਜਾ ਕੇ ਵਸਣ ਦੀ ਚਾਹਤ ਇੰਨੀ ਜਿ਼ਆਦਾ ਵਧ ਗਈ ਹੈ ਕਿ ਉਹ ਵਿਦੇਸ਼ ਜਾ ਕੇ ਵਸਣ ਤੇ ਕੰਮ ਕਾਜ ਕਰਨ ਲਈ ਕੁੱਝ ਵੀ ਕਰਨ ਨੂੰ ਤਿਆਰ ਹਨ ਦੇ ਚਲਦਿਆਂ ਪੰਜਾਬ ਜੀਰਾ ਨਾਮੀ ਸ਼ਹਿਰ ਤੋਂ ਕੈਨੇਡਾ ਗਈ ਇਕ ਲੜਕੀ ਨੇ ਉਥੇ ਜਾ ਕੇ ਆਪਣੇ ਪਤੀ ਤੇ ਸਹੁਰੇ ਦੋਹਾਂ ਨਾਲ ਹੀ ਕਿਸੇ ਵੀ ਤਰ੍ਹਾਂ ਦਾ ਰਿਸ਼ਤ ਰੱਖਣਾ ਤੋਂ ਸਾਫ ਇਨਕਾਰ ਕਰ ਦਿੱਤਾ ਹੈ। ਦੱਸਣਯੋਗ ਹੈ ਕਿ ਅਜਿਹਾ ਕੋਈ ਪਹਿਲੀ ਵਾਰ ਨਹੀਂ ਹੋ ਰਿਹਾ ਹੈ ਪਰ ਸਥਿਤੀ ਇਹ ਹੈ ਕਿ ਰਿਸ਼ਤੇ ਤਾਰ ਤਾਰ ਹੋ ਰਹੇ ਹਨ। ਅਜਿਹਾ ਹੀ ਇਕ ਮਾਮਲਾ ਜੀਰਾ ਸ਼ਹਿਰ ਤੋਂ ਵੀ ਆਇਆ ਹੈ, ਜਿਸ ਵਿਚ ਲੜਕੀ ਨੇ ਸਿਰਫ਼ ਆਪਣੇ ਪਤੀ ਤੇ ਸਹੁਰੇ ਨਾਲ ਸਿਰਫ਼ ਰਿਸ਼ਤਾ ਰੱਖਣਾ ਤੋਂ ਹੀ ਇਨਕਾਰ ਨਹੀਂ ਕੀਤਾ ਬਲਕਿ ਉਨ੍ਹਾਂ ਨਾਲ ਵਿਦੇਸ਼ ਭੇਜਣ ਲਈ ਜੋ ਲੱਖਾਂ ਰੁਪਏ ਲਗਾਏ ਗਏ ਹਨ ਦੀ ਇਕ ਤਰ੍ਹਾਂ ਨਾਲ ਠੱਗੀ ਵੀ ਮਾਰੀ ਹੈ।ਪੁਲਸ ਨੇ ਲੜਕੀ, ਉਸਦੇ ਮਾਪਿਆਂ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ।ਉਕਤ ਸਮੁੱਚੇ ਘਟਨਾਕ੍ਰਮ ਸਬੰਧੀ ਜਾਣਕਾਰੀ ਦਿੰੰਦਿਆਂ ਏ.ਐੱਸ.ਆਈ. ਰੇਸ਼ਮ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਿੱਤੀ ਸ਼ਿਕਾਇਤ ਅਤੇ ਲਏ ਗਏ ਬਿਆਨਾ ਤਹਿਤ ਅੰਗਰੇਜ ਸਿੰਘ ਪੁੱਤਰ ਇਕਬਾਲ ਸਿੰਘ ਵਾਸੀ ਜੌਹਲ ਨਗਰ ਜ਼ੀਰਾ ਨੇ ਦੋਸ਼ ਲਗਾਉਂਦੇ ਦੱਸਿਆ ਕਿ ਉਸ ਦੇ ਪੁੱਤਰ ਲਵਪ੍ਰੀਤ ਸਿੰਘ ਦਾ ਵਿਆਹ ਜੋ ਕਿ 2019 ਵਿੱਚ ਸੰਦੀਪ ਕੌਰ ਦੇ ਨਾਲ ਹੋਇਆ ਸੀ ਤੇ ਉਨ੍ਹਾ ਵੱਲੋਂ ਸੰਦੀਪ ਕੌਰ ਨੂੰ ਕੈਨੇਡਾ ਭੇਜਣ ਅਤੇ ਵਰਕ ਪਰਮਿਟ ਦਵਾਉਣ ’ਤੇ 38 ਲੱਖ 48 ਹਜਾਰ 574 ਰੁਪਏ ਖਰਚ ਕੀਤੇ ਗਏ ਹਨ ਪਰ ਵਿਦੇਸ਼ ਜਾ ਕੇ ਹੁਣ ਉਹ ਸਾਡੇ ਨਾਲ ਕੋਈ ਵੀ ਵਾਹ ਵਾਸਤਾ ਨਹੀਂ ਰੱਖਣਾ ਚਾਹੁੰਦੀ, ਜਿਸ ਨਾਲ ਉਨ੍ਹਾਂ ਦੇ ਰਿਸ਼ਤੇ ਹੀ ਤਾਰ ਤਾਰ ਨਹੀਂ ਹੋਏ ਬਲਕਿ ਉਨ੍ਹਾਂ ਦਾ ਵਿੱਤੀ ਨੁਕਸਾਨ ਵੀ ਹੋਇਆ ਹੈ।