ਰਾਹੁਲ ਗਾਂਧੀ ਦੇ ਵਿਰੋਧੀ ਧਿਰ ਦਾ ਨੇਤਾ ਬਣਨ ਨਾਲ ਕਾਂਗਰਸ ਨੂੰ ਮਿਲਿਆ ਲੋਕ ਸਭਾ ‘ਚ ਵਿਰੋਧੀ ਧਿਰ ਦੇ ਪਹਿਲੇ ਨੇਤਾ ਦਾ ਅਹੁਦਾ
ਦਿੱਲੀ : ਰਾਹੁਲ ਗਾਂਧੀ ਦੇ ਵਿਰੋਧੀ ਧਿਰ ਦਾ ਨੇਤਾ ਬਣਨ ਨਾਲ ਕਾਂਗਰਸ ਨੂੰ ਲੋਕ ਸਭਾ ‘ਚ ਵਿਰੋਧੀ ਧਿਰ ਦੇ ਪਹਿਲੇ ਨੇਤਾ ਦਾ ਅਹੁਦਾ ਮਿਲਿਆ ਹੈ। ਦੱਸਣਯੋਗ ਹੈ ਕਿ ਇਸ ਵਾਰ ਦੀ 18ਵੀਂ ਲੋਕ ਸਭਾ ਵਿੱਚ ਕਾਂਗਰਸ ਲਈ ਅਜਿਹਾ ਕੁੱਝ ਹੋਇਆ ਜੋ ਪਿਛਲੀਆਂ ਦੋ ਲੋਕ ਸਭਾਵਾਂ ਵਿੱਚ ਨਹੀਂ ਹੋ ਸਕਿਆ ਸੀ ਤੇ ਸਾਲ 2014 ‘ਚ ਸੱਤਾ ਤੋਂ ਲਾਂਭੇ ਹੋਣ ਤੋਂ ਬਾਅਦ ਕਾਂਗਰਸ ਨੂੰ ਲੋਕ ਸਭਾ ‘ਚ ਵਿਰੋਧੀ ਧਿਰ ਦੇ ਪਹਿਲੇ ਨੇਤਾ ਦਾ ਅਹੁਦਾ ਮਿਲਿਆ ਹੈ। ਰਾਹੁਲ ਗਾਂਧੀ ਜੋ ਇਸ ਸੰਵਿਧਾਨਕ ਅਹੁਦੇ ਨੂੰ ਸੰਭਾਲਣਗੇ ਨੂੰ ਵਿਸ਼ੇਸ਼ ਦਰਜਾ ਅਤੇ ਸ਼ਕਤੀ ਵੀ ਮਿਲੇਗੀ ਤੇ ਸਰਕਾਰ ਦੀਆਂ ਸਾਰੀਆਂ ਅਹਿਮ ਕਮੇਟੀਆਂ ਵਿੱਚ ਥਾਂ ਵੀ ਮਿਲੇਗੀ।