ਪੈਲੇਸ ਦੇ ਬਾਹਰ ਖੜੇ ਪੈਲੇਸ ਮਾਲਕ ਦੇ ਪਿਤਾ ਨੂੰ ਮੋਟਰਸਾਈਕਲ ਨੇ ਟੱਕਰ ਮਾਰ ਪਾਇਆ ਪਾਨੇ

ਸਾਡਾ ਕੀ ਕਸੂਰ ਸਾਡਾ ਜਿ਼ਲਾ ਸੰਗਰੂਰ
ਪੈਲੇਸ ਦੇ ਬਾਹਰ ਖੜੇ ਪੈਲੇਸ ਮਾਲਕ ਦੇ ਪਿਤਾ ਨੂੰ ਮੋਟਰਸਾਈਕਲ ਨੇ ਟੱਕਰ ਮਾਰ ਪਾਇਆ ਪਾਨੇ
ਸੰਗਰੂਰ : ਪੰਜਾਬ ਦੇ ਪ੍ਰਸਿੱਧ ਸ਼ਹਿਰ ਸੰਗਰੂਰ ਜਿਸ ਦੀ ਇਕ ਬਹੁਤ ਵੱਡੀ ਕਹਾਵਤ ਹੈ ਸਾਡਾ ਕੀ ਕਸੂਰ ਸਾਡਾ ਜਿਲਾ ਸੰਗਰੂਰ, ਪਰ ਅੱਜ ਇਹ ਕਹਾਵਤ ਉਸ ਵੇਲੇ ਸੱਚੀ ਹੋਈ ਜਦੋਂ ਭਵਾਨੀਗੜ੍ਹ ਨੇੜਲੇ ਪਿੰਡ ਨਾਗਰਾ ਵਿਖੇ ਇਕ ਮੈਰਿਜ ਪੈਲੇਸ ਦੇ ਬਾਹਰ ਖੜ੍ਹੇ ਪੈਲੇਸ ਮਾਲਕ ਦੇ ਪਿਤਾ ਨੂੰ ਇਕ ਤੇਜ਼ ਰਫ਼ਤਾਰ ਮੋਟਰਸਾਈਕਲ ਨੇ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ਬਰਦਸਤ ਰਹੀ ਕਿ ਟੱਕਰ ਦਾ ਸਿ਼ਕਾਰ ਹੋਇਆ ਵਿਅਕਤੀ ਇਲਾਜ ਦੌਰਾਨ ਮੌਤ ਦੇ ਘਾਟ ਉਤਰ ਗਿਆ। ਪੁਲਸ ਨੇ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।ਦੱਸਣਯੋਗ ਹੈ ਕਿ ਕੁਲਵਿੰਦਰ ਸਿੰਘ ਵਾਸੀ ਮਹਿਲਾ ਥਾਣਾ ਛਾਜਲੀ ਨੇ ਸਥਾਨਕ ਪੁਲਸ ਨੂੰ ਦਿੱਤੇ ਬਿਆਨਾਂ `ਚ ਦੱਸਿਆ ਕਿ ਉਸ ਦਾ ਪਿੰਡ ਨਾਗਰਾ ਵਿਚ ਮੈਰਿਜ ਪੈਲੇਸ ਹੈ ਜਿਸ ਦੀ ਮੁਰੰਮਤ ਦਾ ਕੰਮ ਚੱਲ ਰਿਹਾ ਹੈ। ਕੁਲਵਿੰਦਰ ਅਨੁਸਾਰ ਲੰਘੀ 21 ਜੂਨ ਨੂੰ ਉਹ ਆਪਣੇ ਪਿਤਾ ਜ਼ੋਰਾ ਸਿੰਘ ਨਾਲ ਮੈਰਿਜ ਪੈਲੇਸ ਵਿਚ ਚੱਲ ਰਹੇ ਕੰਮ ਨੂੰ ਦੇਖਣ ਲਈ ਗਿਆ ਸੀ ਤੇ ਇਸ ਦੌਰਾਨ ਉਹ ਆਪਣੇ ਪਿਤਾ ਨਾਲ ਪੈਲੇਸ ਦੇ ਗੇਟ ਦੇ ਬਾਹਰ ਖੜ੍ਹਾ ਸੀ ਤਾਂ ਅਚਾਨਕ ਇਕ ਮੋਟਰਸਾਈਕਲ ਸਵਾਰ ਨੇ ਬੜੀ ਤੇਜ਼ ਰਫ਼ਤਾਰ ਤੇ ਲਾਪਰਵਾਹੀ ਨਾਲ ਉਸ ਦੇ ਪਿਤਾ ਨੂੰ ਟੱਕਰ ਮਾਰ ਦਿੱਤੀ। ਮੋਟਰਸਾਈਕਲ ਨਾਲ ਟਕਰਾ ਕੇ ਉਸ ਦੇ ਪਿਤਾ ਦੂਰ ਜਾ ਡਿੱਗੇ ਤੇ ਉਨ੍ਹਾਂ ਦੇ ਸਿਰ ਤੇ ਸਰੀਰ `ਤੇ ਗੰਭੀਰ ਸੱਟਾਂ ਲੱਗੀਆਂ, ਜਦੋਂਕਿ ਮੋਟਰਸਾਈਕਲ ਸਵਾਰ ਵੀ ਸੜਕ `ਤੇ ਡਿੱਗ ਕੇ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਉਨ੍ਹਾਂ ਦੇ ਨਾਲ ਵਾਲੇ ਚੁੱਕ ਕੇ ਲੈ ਗਏ।

Leave a Comment

Your email address will not be published. Required fields are marked *

Scroll to Top