ਜਦ ਕੇਂਦਰੀ ਮੰਤਰੀ ਨੇ ਲਿਖ ਦਿੱਤਾ ‘ਬੇਟੀ ਪੜ੍ਹਾਓ, ਬੇਟੀ ਬਚਾਓ’ ਦੇ ਨਾਅਰੇ ਨੂੰ ਗਲਤ
ਮੱਧ ਪ੍ਰਦੇਸ਼ : ਭਾਰਤ ਦੇ ਮੱਧ ਪ੍ਰਦੇਸ਼ ਵਿਚ ਇਕ ਪ੍ਰੋਗਰਾਮ ਦੌਰਾਨ ਕੇਂਦਰੀ ਮੰਤਰੀ ਸਾਵਿਤਰੀ ਠਾਕੁਰ ਵੱਲੋਂ ਜਦੋਂ ‘ਬੇਟੀ ਪੜ੍ਹਾਓ, ਬੇਟੀ ਬਚਾਓ’ ਦੇ ਨਾਅਰੇ ਨੂੰ ਗਲਤ ਲਿਖ ਦਿੱਤਾ ਤਾਂ ਫਿਰ ਇਕ ਵਾਰ ਇਸ ਘਟਨਾਕ੍ਰਮ ਦੇ ਵਾਇਰਲ ਹੁੰਦਿਆਂ ਹੀ ਵਿਰੋਧੀ ਧਿਰ ਵਲੋਂ ਕੇਂਦਰੀ ਮੰਤਰੀ ਦੀ ਯੋਗਤਾ ਤੇ ਸਵਾਲ ਤੇ ਸਵਾਲ ਦਾਗਣ ਦਾ ਮੌਕਾ ਮਿਲ ਗਿਆ। ਦੱਸਣਯੋਗ ਹੈ ਕਿ ਉਕਤ ਹਾਸਮਈ ਗੱਲ ਧਾਰ ਦੇ ਬ੍ਰਹਿਮਾ ਕੁੰਡੀ ਸਥਿਤ ਇਕ ਸਰਕਾਰੀ ਸਕੂਲ ਵਿਚ ਲੰਘੇ ਦਿਨੀ. ‘ਸਕੂਲ ਚਲੋ ਮੁਹਿੰਮ’ ਤਹਿਤ ਪ੍ਰੋਗਰਾਮ ਦੌਰਾਨ ਹੋਈ।