ਯੋਗ ਜ਼ੋੜਿਆਂ ਨੂੰ ਪਰਿਵਾਰ ਭਲਾਈ ਦੀਆਂ ਸੇਵਾਵਾਂ ਦਿੱਤੀਆਂ ਜਾਣੀਆਂ ਯਕੀਨੀ ਬਣਾਈਆਂ ਜਾਣ, ਰੈਸ਼ ਅਤੇ ਫੀਵਰ ਦੇ ਸ਼ੱਕੀ

ਯੋਗ ਜ਼ੋੜਿਆਂ ਨੂੰ ਪਰਿਵਾਰ ਭਲਾਈ ਦੀਆਂ ਸੇਵਾਵਾਂ ਦਿੱਤੀਆਂ ਜਾਣੀਆਂ ਯਕੀਨੀ ਬਣਾਈਆਂ ਜਾਣ
ਰੈਸ਼ ਅਤੇ ਫੀਵਰ ਦੇ ਸ਼ੱਕੀ ਕੇਸਾਂ ਦੇ ਸਰਵੇਲੈਂਸ ਨੂੰ ਵਧਾਇਆ ਜਾਵੇ: ਸਿਵਲ ਸਰਜਨ ਡਾ. ਸੰਜੇ ਗੋਇਲ
ਪਟਿਆਲਾ, 19 ਜੂਨ : ਅੱਜ ਦਫਤਰ ਸਿਵਲ ਸਰਜਨ ਪਟਿਆਲਾ ਵਿਖੇ ਇਮੂਨਾਈਜੇਸ਼ਨ ਵਿੱਚ ਐਮ ਆਰ 1 ਅਤੇ 2 ਦੀ ਕਵਰੇਜ ਨੂੰ ਹੋਰ ਵਧਾਉਣ ਸਬੰਧੀ ਸਿਵਲ ਸਰਜਨ ਡਾ. ਸੰਜੇ ਗੋਇਲ, ਸਟੇਟ ਸਰਵੇਲੈੱਸ ਮੈਡੀਕਲ ਅਫਸਰ (ਡਬਲਯੂ ਐਚ ਓ) ਡਾ. ਵਿਕਰਮ ਗੁਪਤਾ ਅਤੇ ਜਿਲਾ ਟੀਕਾਕਰਨ ਅਫਸਰ ਡਾ. ਗੁਰਪ੍ਰੀਤ ਕੌਰ ਵੱਲੋਂ ਜਿਲੇ ਦੇ ਵੱਖ-ਵੱਖ ਸੀਨੀਅਰ ਮੈਡੀਕਲ ਅਫਸਰਾਂ, ਬੀ ਈ ਈਜ ਅਤੇ ਐਲ ਐਚ ਵੀਜ ਨਾਲ ਵੀਡੀਓ ਕਾਨਫਰੰਸ ਰਾਹੀਂ ਮੀਟਿੰਗ ਕੀਤੀ ਗਈ। ਜਿਸ ਵਿੱਚ ਸਿਵਲ ਸਰਜਨ ਵੱਲੋਂ ਕਿਹਾ ਗਿਆ ਕਿ ਸਰਕਾਰ ਵੱਲੋਂ ਦੇਸ ਨੂੰ 2024 ਵਿੱਚ ਮੀਜ਼ਲ ਫਰੀ ਕਰਨ ਦੇ ਰੱਖੇ ਗਏ ਟੀਚੇ ਨੂੰ ਮੁੱਖ ਰੱਖਦੇ ਹੋਏ ਆਪਣੇ ਆਪਣੇ ਏਰੀਏ ਵਿੱਚ ਰੈਸ਼ ਅਤੇ ਫੀਵਰ ਦੇ ਸ਼ੱਕੀ ਕੇਸਾਂ ਦੀ ਸਰਵੇਲੈਂਸ ਨੂੰ ਵਧਾਇਆ ਜਾਵੇ ਤਾਂ ਜੋ ਮੀਜ਼ਲ ਨੂੰ ਜੜ ਤੋਂ ਖਤਮ ਕੀਤਾ ਜਾ ਸਕੇ।
ਉਹਨਾਂ ਕਿਹਾ ਕਿ ਇਮੂਨਾਈਜ਼ੇਸ਼ਨ ਵਿੱਚ ਐਮ ਆਰ 1 ਅਤੇ 2 ਦੀ ਕਵਰੇਜ ਨੂੰ ਹੋਰ ਵਧਾਇਆ ਜਾਵੇ। ਮੀਟਿੰਗ ਉਪਰੰਤ ਸਿਵਲ ਸਰਜਨ ਡਾ. ਸੰਜੇ ਗੋਇਲ ਅਤੇ ਜਿਲਾ ਪਰਿਵਾਰ ਭਲਾਈ ਅਫਸਰ ਡਾ. ਐਸ ਜੇ ਸਿੰਘ ਵੱਲੋਂ ਆਮ ਆਦਮੀ ਕਲੀਨਿਕ ਸ੍ਰੀ ਦੁਖਨਿਵਾਰਨ ਸਾਹਿਬ ਅਤੇ ਝਿੱਲ ਦਾ ਦੌਰਾ ਕੀਤਾ ਗਿਆ, ਜਿੱਥੇ ਸਿਵਲ ਸਰਜਨ ਵੱਲੋਂ ਹਾਜ਼ਰ ਸਟਾਫ ਨੂੰ ਆਭਾ ਆਈ ਡੀ ਬਣਾਉਣ ਲਈ ਨਿਰਦੇਸ਼ ਦਿੱਤੇ, ਤਾਂ ਜੋ ਹਰ ਭਾਰਤੀ ਨਾਗਰਿਕ ਦੀ ਇਲਾਜ ਲਈ ਆਈ ਡੀ ਬਣ ਸਕੇ। ਇਸ ਮੌਕੇ ਉਹਨਾਂ ਹਾਜ਼ਰ ਮਰੀਜ਼ਾਂ ਨਾਲ ਗੱਲਬਾਤ ਕਰਦੇ ਹੋਏ ਮਿਲਣ ਵਾਲੀਆਂ ਸੁਵਿਧਾਵਾਂ ਅਤੇ ਦਵਾਈਆਂ ਸਬੰਧੀ ਵੈਰੀਫਿਕੇਸ਼ਨ ਵੀ ਕੀਤੀ। ਉਹਨਾਂ ਵੱਲੋਂ ਅੱਜ ਸੀ ਐਚ ਸੀ ਤ੍ਰਿਪੜੀ ਦਾ ਦੌਰਾ ਵੀ ਕੀਤਾ ਗਿਆ, ਜਿੱਥੇ ਓ ਪੀ ਡੀ, ਵਾਰਡ ਅਤੇ ਹੋਰ ਥਾਵਾਂ ਤੇ ਦਿੱਤੀਆਂ ਜਾ ਰਹੀਆਂ ਸਿਹਤ ਸੇਵਾਵਾਂ ਦਾ ਜਾਇਜ਼ਾ ਲਿਆ। ਉਹਨਾਂ ਕਿਹਾ ਕਿ ਸਾਰੇ ਮੈਡੀਕਲ ਅਫਸਰਾਂ ਦੇ ਟੇਬਲ ਤੇ ਬੀ ਪੀ ਅਪਰੇਟਸ ਜਰੂਰ ਹੋਣਾ ਚਾਹੀਦਾ ਹੈ। ਹਰ ਗਰਭਵਤੀ ਔਰਤ ਦਾ ਬੀ ਪੀ ਚੈੱਕ ਕੀਤਾ ਜਾਵੇ ਅਤੇ ਹਰੇਕ ਗਰਭਵਤੀ ਔਰਤ ਦੀ ਮੈਡੀਕਲ ਓਪੀਨੀਅਨ ਮੈਡੀਕਲ ਸਪੈਸਲਿਸਟ ਪਾਸੋਂ ਜ਼ਰੂਰ ਲਈ ਜਾਵੇ ਤਾਂ ਜੋ ਜਣੇਪੇ ਦੌਰਾਨ ਕੋਈ ਮੁਸ਼ਕਿਲ ਨਾ ਆਵੇ। ਇਸ ਤਰਾਂ ਅਸੀਂ ਗਰਭਵਤੀ ਮਾਵਾਂ ਦੀਆਂ ਜਣੇਪੇ ਦੌਰਾਨ ਹੋਣ ਵਾਲੀਆਂ ਮੌਤਾਂ ਤੇ ਵੀ ਕਾਬੂ ਪਾ ਸਕਦੇ ਹਾਂ। ਉਹਨਾਂ ਇਹ ਵੀ ਕਿਹਾ ਕਿ ਫੈਮਲੀ ਪਲੈਨਿੰਗ ਸੇਵਾਵਾਂ ਨੂੰ ਮੁੱਖ ਰੱਖਦੇ ਹੋਏ ਸੀ ਐਚ ਸੀ ਮਾਡਲ ਟਾਊਨ ਅਤੇ ਸੀ ਐਚ ਸੀ ਤ੍ਰਿਪੜੀ ਵਿੱਚ ਹਰੇਕ ਵਿਅਕਤੀ ਨੂੰ ਪਰਿਵਾਰ ਭਲਾਈ ਦੀਆਂ ਸੇਵਾਵਾਂ ਦਿੱਤੀਆਂ ਜਾਣੀਆਂ ਯਕੀਨੀ ਬਣਾਈਆਂ ਜਾਣ। ਇਸੇ ਦੌਰਾਨ ਸਟੇਟ ਸਰਵੇਲੈੱਸ ਮੈਡੀਕਲ ਅਫਸਰ ਡਬਲਯੂ ਐਚ ਓ ਡਾ. ਵਿਕਰਮ ਗੁਪਤਾ ਅਤੇ ਜਿਲਾ ਟੀਕਾਕਰਨ ਅਫਸਰ ਡਾ. ਗੁਰਪ੍ਰੀਤ ਕੌਰ ਵੱਲੋਂ ਵੀ ਜਿਲ੍ਹੇ ਵਿੱਚ ਵੱਖ-ਵੱਖ ਥਾਵਾਂ ਤੇ ਲਗਾਏ ਜਾ ਰਹੇ ਟੀਕਾਕਰਨ ਸੈਸ਼ਨਾਂ ਦੀ ਸੁਪਰਵੀਜਨ ਵੀ ਕੀਤੀ ਗਈ ।

Leave a Comment

Your email address will not be published. Required fields are marked *

Scroll to Top