ਵੀ. ਐਮ. ਤੇ ਫੋਨ ਦਾ ਆਪਸ ਵਿਚ ਕੋਈ ਲੈਣਾ ਦੇਣਾ ਨਹੀਂ : ਚੋਣ ਕਮਿਸ਼ਨ

ਸਿਆਸਤ ਵਿਚ ਈ. ਵੀ. ਐਮ. ਨੂੰ ਲੈ ਕੇ ਫਿਰ ਪਿਆ ਵਧਿਆ ਰਾਮ ਰੌਲਾ
ਈ. ਵੀ. ਐਮ. ਤੇ ਫੋਨ ਦਾ ਆਪਸ ਵਿਚ ਕੋਈ ਲੈਣਾ ਦੇਣਾ ਨਹੀਂ : ਚੋਣ ਕਮਿਸ਼ਨ
ਦਿੱਲੀ : ਭਾਰਤ ਵਿਚ ਵੱਖ ਵੱਖ ਸਮਿਆਂ ਤੇ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਵਿਚ ਗੜਬੜੀ ਨੂੰ ਲੈ ਕੇ ਪੈਂਦੇ ਰਹੇ ਰਾਮ ਰੌਲੇ ਦੇ ਚਲਦਿਆਂ ਇਕ ਵਾਰ ਸਿਆਸੀ ਗਲਿਆਰਿਆਂ ਵਿਚ ਫਿਰ ਈ. ਵੀ. ਐਮ. ਤੇ ਓ. ਟੀ. ਪੀ. ਦਾ ਆਪਸੀ ਤਾਲਮੇਲ ਹੈ ਨੂੰ ਲੈ ਕੇ ਮਾਹੌਲ ਗਰਮਾਇਆ ਹੋਇਆ ਹੈ। ਉਕਤ ਮੁੱਦੇ ਦੇ ਭਖਣ ਦਾ ਮੁੱਖ ਕਾਰਨ ਭਾਰਤ ਦੀ ਵਿੱਤੀ ਤੇ ਫਿ਼ਲਮੀ ਨਗਰੀ ਮੁੰਬਈ ਦੀ ਇਕ ਘਟਨਾ ਸਾਹਮਣੇ ਆਉਣਾ ਹੈ। ਕਾਂਗਰਸ ਪਾਰਟੀ ਦੇ ਸੀਨੀਅਰ ਨੇਤਾ ਰਾਹੁਲ ਗਾਂਧੀ ਤੋਂ ਲੈ ਕੇ ਅਖਿਲੇਸ਼ ਯਾਦਵ ਤੱਕ ਨੇ ਗੰਭੀਰ ਸਵਾਲ ਉਠਾ ਦਿੱਤੇ ਹਨ।ਜਿਸ ਦੇ ਚਲਦਿਆਂ ਭਾਰਤ ਦੇ ਚੋਣ ਕਮਿਸ਼ਨ ਨੇ ਪੱਤਰਕਾਰ ਸੰਮੇਲਨ ਦੌਰਾਨ ਵੱਖ ਵੱਖ ਤਰ੍ਹਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਸਪੱਸ਼ਟ ਆਖ ਦਿੱਤਾ ਹੈ ਕਿ ਈ. ਵੀ. ਐੱਮ. ਦਾ ਫੋਨ ਨਾਲ ਕੋਈ ਲੈਣਾ-ਦੇਣਾ ਨਹੀਂ ਅਤੇ ਇਸ ਸਬੰਧੀ ਗਲਤ ਪ੍ਰਚਾਰ ਕੀਤਾ ਜਾ ਰਿਹਾ ਹੈ। ਚੋਣ ਕਮਿਸ਼ਨ ਦੀ ਰਿਟਰਨਿੰਗ ਅਫਸਰ ਵੰਦਨਾ ਸੂਰੀਆਵੰਸ਼ੀ ਨੇ ਸਾਰੇ ਦੋਸ਼ਾਂ ਨੂੰ ਖਾਰਜ ਕਰਦਿਆਂ ਕਿਹਾ ਕਿ ਅੱਜ ਈ. ਵੀ. ਐੱਮ. ਨੂੰ ਅਨਲੌਕ ਕਰਨ ਲਈ ਕੋਈ ਵਨ ਟਾਈਮ ਪਾਸਵਰਡ (ਓ. ਟੀ. ਪੀ.) ਵੀ ਨਹੀਂ ਲੱਗਦਾ। ਉਂਝ ਤਾਂ ਈ. ਵੀ. ਐੱਮ. ਸਬੰਧੀ ਵਿਵਾਦ ਕੋਈ ਪਹਿਲੀ ਵਾਰ ਨਹੀਂ ਹੋ ਰਿਹਾ ਪਰ ਇਸ ਵਾਰ ਇਕ ਅਜਿਹਾ ਮਾਮਲਾ ਸਾਹਮਣੇ ਆ ਗਿਆ ਹੈ ਜਿਸ ਨੇ ਸਾਰਿਆਂ ਨੂੰ ਹੈਰਾਨੀ ਵਿਚ ਪਾ ਦਿੱਤਾ ਹੈ।

Leave a Comment

Your email address will not be published. Required fields are marked *

Scroll to Top