1700 ਏਕੜ ਵਿਚ ਫੈਲੀ ਵਾਇਲਡ ਲਾਈਫ ਸੈਂਚੁਰੀ ਵਿਚ ਲੱਗੀ ਭਿਆਨਕ ਅੱਗ
ਦਿੱਲੀ : ਭਾਰਤ ਦੇ ਸਰਹੱਦੀ ਖੇਤਰ ਦੇ ਪਿੰਡ ਕਥਲੌਰ ਦੇ ਨਜ਼ਦੀਕ ਰਾਵੀ ਦਰਿਆ ਦੇ ਕੰਢੇ ਸਥਿਤ 1700 ਏਕੜ ਵਿਚ ਫੈਲੀ ਵਾਈਲਡ ਲਾਈਫ ਸੈਂਚੁਰੀ ਅਚਾਨਕ ਲੱਗੀ ਅੰਗ ਭਿਆਨਕ ਰੂਪ ਧਾਰ ਗਈ, ਜਿਸ ਨਾਲ ਜੰਗਲ ਵਿਚ ਜੀਵਨ ਗੁਜਾਰ ਰਹੇ ਕੁਦਰਤੀ ਜੀਵਾਂ ਦੇ ਨਾਲ ਪੂਰਾ ਜੰਗਲ ਸੜਨ ਦਾ ਭਾਰੀ ਨੁਕਸਾਨ ਹੋਇਆ ਦੱਸਿਆ ਜਾ ਰਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਹੋਲੀ ਹੋਲੀ ਅੱਗੇ ਅੱਗੇ ਵਧਦੀ ਗਈ ਤੇ ਪੂਰੇ ਜੰਗਲ ਵਿਚ ਇਸ ਕਦਰ ਫੈਲ ਗਈ ਕਿ ਕੋਈ ਵੀ ਹਿੱਸਾ ਨਹੀਂ ਬਚਿਆ।