ਮੋਹਾਲੀ-ਰਾਜਪੁਰਾ ਬਰਾਡ-ਗੇਜ ਰੇਲ ਲਿੰਕ ਦਾ ਕੰਮ ਸ਼ੁਰੂ ਕੀਤਾ ਜਾਵੇਗਾ : ਰਵਨੀਤ ਬਿੱਟੂ

ਮੋਹਾਲੀ-ਰਾਜਪੁਰਾ ਬਰਾਡ-ਗੇਜ ਰੇਲ ਲਿੰਕ ਦਾ ਕੰਮ ਸ਼ੁਰੂ ਕੀਤਾ ਜਾਵੇਗਾ : ਰਵਨੀਤ ਬਿੱਟੂ
ਲੁਧਿਆਣਾ : ਪੰਜਾਬ ਦੇ ਸਾਬਕਾ ਤੇ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੇਤਰੇ ਤੇ ਫੂਡ ਪ੍ਰੋਸੈਸਿੰਗ ਤੇ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਮੋਹਾਲੀ-ਰਾਜਪੁਰਾ ਬਰਾਡ-ਗੇਜ ਰੇਲ ਲਿੰਕ ਦਾ ਕੰਮ ਛੇਤੀ ਹੀ ਸ਼ੁਰੂ ਕਰਨ ਦਾ ਐਲਾਨ ਕਰਦਿਆਂ ਕਿਹਾ ਕਿ 2016-2017 `ਚ ਰੇਲਵੇ ਨੇ ਡੀਪੀਆਰ ਤਿਆਰ ਕਰ ਕੇ ਚੰਡੀਗੜ੍ਹ-ਮੁਹਾਲੀ ਰਾਜਪੁਰਾ-ਲਿੰਕ ਬਣਾਉਣ ਲਈ ਪ੍ਰਸਤਾਵ ਬਣਾਇਆ ਸੀ ਪਰ ਰੇਲਵੇ ਨੇ ਮੁਨਾਫ਼ਾ ਨਾ ਹੋਣ ਕਾਰਨ ਇਸ ਦੀ ਫਾਈਲ ਬੰਦ ਕਰ ਦਿੱਤੀ ਸੀ ਪਰ ਮਾਲਵਾ ਨੂੰ ਪੰਜਾਬ ਦੀ ਰਾਜਧਾਨੀ ਨਾਲ ਜੋੜਿਆ ਜਾਣਾ ਸਮੇਂ ਦੀ ਮੰਗ ਹੈ, ਇਸ ਲਈ ਜਲਦੀ ਹੀ ਇਹ ਮਾਮਲਾ ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਦੇ ਸਾਹਮਣੇ ਉਠਾਇਆ ਜਾਵੇਗਾ ਤੇ ਰੇਲ ਲਿੰਕ ਬਣਾਉਣ ਦਾ ਕੰਮ ਸ਼ੁਰੂ ਕਰਵਾਇਆ ਜਾਵੇਗਾ।

Leave a Comment

Your email address will not be published. Required fields are marked *

Scroll to Top