ਲੋਕ ਸਭਾ ਚੋਣਾਂ ਤੋਂ ਬਾਅਦ ਰਾਜ ਸਭਾ ਵਿਚ ਹੋਈਆਂ 10 ਸੀਟਾਂ ਖਾਲੀ

ਲੋਕ ਸਭਾ ਚੋਣਾਂ ਤੋਂ ਬਾਅਦ ਰਾਜ ਸਭਾ ਵਿਚ ਹੋਈਆਂ 10 ਸੀਟਾਂ ਖਾਲੀ
ਨਵੀਂ ਦਿੱਲੀ : ਹਾਲ ਹੀ ਵਿਚ ਸੰਪੰਨ ਹੋਈਆਂ ਲੋਕ ਸਭਾ ਚੋਣਾਂ ਤੋਂ ਬਾਅਦ ਰਾਜ ਸਭਾ ਵਿਚ 10 ਸੀਟਾਂ ਖਾਲੀ ਹੋ ਗਈਆਂ ਹਨ ਅਤੇ ਰਾਜ ਸਭਾ ਸਕੱਤਰੇਤ ਨੇ ਇਨ੍ਹਾਂ ਆਸਾਮੀਆਂ ਨੂੰ ਨੋਟੀਫਾਈਡ ਵੀ ਕੀਤਾ ਹੈ। ਜਿਹੜੀਆਂ 10 ਸੀਟਾਂ ਖਾਲੀ ਹੋਈਆਂ ਹਨ ਵਿਚ ਆਸਾਮ, ਬਿਹਾਰ ਅਤੇ ਮਹਾਰਾਸ਼ਟਰ ’ਚ ਦੋ-ਦੋ, ਹਰਿਆਣਾ, ਮੱਧ ਪ੍ਰਦੇਸ਼, ਰਾਜਸਥਾਨ ਤੇ ਤ੍ਰਿਪੁਰਾ ਵਿਚ ਇਕ-ਇਕ ਆਸਾਮੀਆਂ ਸ਼ਾਮਲ ਹਨ। ਇਹ ਆਸਾਮੀਆਂ ਕਾਮਾਖਿਆ ਪ੍ਰਸਾਦ ਤਾਸਾ (ਆਸਾਮ), ਸਰਬਾਨੰਦ ਸੋਨੋਵਾਲ (ਆਸਾਮ), ਮੀਸਾ ਭਾਰਤੀ (ਬਿਹਾਰ), ਵਿਵੇਕ ਠਾਕੁਰ (ਬਿਹਾਰ), ਦੀਪੇਂਦਰ ਸਿੰਘ ਹੁੱਡਾ (ਹਰਿਆਣਾ), ਜੋਤੀਰਾਦਿੱਤਿਆ ਸਿੰਧੀਆ (ਮੱਧ ਪ੍ਰਦੇਸ਼), ਉਦਯਨਰਾਜੇ ਭੌਂਸਲੇ (ਮਹਾਰਾਸ਼ਟਰ), ਪੀਯੂਸ਼ ਗੋਇਲ (ਮਹਾਰਾਸ਼ਟਰ), ਕੇ. ਸੀ. ਵੇਣੂਗੋਪਾਲ (ਰਾਜਸਥਾਨ) ਅਤੇ ਬਿਪਲਬ ਕੁਮਾਰ ਦੇਬ (ਤ੍ਰਿਪੁਰਾ) ਨਾਲ ਜੁੜੇ ਹਨ। ਇਹ ਸਾਰੇ ਹਾਲ ਹੀ ਵਿਚ ਸੰਪੰਨ ਲੋਕ ਸਭਾ ਚੋਣਾਂ ਵਿਚ ਜੇਤੂ ਹੋਏ ਹਨ।

Leave a Comment

Your email address will not be published. Required fields are marked *

Scroll to Top