ਸ੍ਰੀਨਗਰ ਵਿੱਚ ਵੋਟਿੰਗ ਸ਼ੁਰੂ : 2019 ਦੀ ਸੀਟ ਤੋ ਜਿਆਦਾ ਹੋ ਰਹੀ ਹੈ ਵੋਟਿੰਗ

ਸ੍ਰੀਨਗਰ ਵਿੱਚ ਵੋਟਿੰਗ ਸ਼ੁਰੂ : 2019 ਦੀ ਸੀਟ ਤੋ ਜਿਆਦਾ ਹੋ ਰਹੀ ਹੈ ਵੋਟਿੰਗ
ਸ੍ਰੀਨਗਰ, 13 ਮਈ
ਸ੍ਰੀਨਗਰ ਲੋਕ ਸਭਾ ਹਲਕੇ ਵਿੱਚ ਅੱਜ ਵੋਟਿੰਗ ਸ਼ੁਰੂ ਹੋਣ ਦੇ ਪਹਿਲੇ ਚਾਰ ਘੰਟਿਆਂ ਵਿੱਚ 14.94 ਫੀਸਦੀ ਵੋਟਿੰਗ ਦਰਜ ਕੀਤੀ ਗਈ। ਇਹ 2019 ‘ਚ ਇਸ ਸੀਟ ‘ਤੇ ਹੋਈ ਕੁੱਲ ਵੋਟਿੰਗ ਤੋਂ ਜ਼ਿਆਦਾ ਹੈ। ਹਲਕੇ ਵਿੱਚ ਸਵੇਰੇ 7 ਵਜੇ ਤੋਂ ਵੋਟਿੰਗ ਜਾਰੀ ਹੈ। ਚੋਣ ਕਮਿਸ਼ਨ ਦੇ ਅੰਕੜਿਆਂ ਮੁਤਾਬਕ ਸ੍ਰੀਨਗਰ ਲੋਕ ਸਭਾ ਹਲਕੇ ਵਿੱਚ ਸਵੇਰੇ 11 ਵਜੇ ਤੱਕ 14.94 ਫੀਸਦੀ ਵੋਟਿੰਗ ਦਰਜ ਕੀਤੀ ਗਈ। ਸ੍ਰੀਨਗਰ ਵਿੱਚ ਕੁੱਲ 17.48 ਲੱਖ ਵੋਟਰ ਵੋਟ ਪਾਉਣ ਦੇ ਯੋਗ ਹਨ। 2019 ਦੀਆਂ ਲੋਕ ਸਭਾ ਚੋਣਾਂ ‘ਚ ਇਸ ਸੀਟ ‘ਤੇ ਕੁੱਲ ਵੋਟਿੰਗ ਲਗਪਗ 14.43 ਫੀਸਦੀ ਸੀ, ਜਦੋਂ ਕਿ 2014 ‘ਚ ਇਹ 25.86 ਫੀਸਦੀ ਸੀ।

Leave a Comment

Your email address will not be published. Required fields are marked *

Scroll to Top