ਅਕਸ਼ੈ ਤ੍ਰਿਤੀਆ ਮੌਕੇ ਚਾਰ ਧਾਮਾਂ ਦੀ ਯਾਤਰਾ ਸ਼ੁਰੂ

ਅਕਸ਼ੈ ਤ੍ਰਿਤੀਆ ਮੌਕੇ ਚਾਰ ਧਾਮਾਂ ਦੀ ਯਾਤਰਾ ਸ਼ੁਰੂ
ਦਿਲੀ, 10 ਮਈਛੇ ਮਹੀਨੇ ਬੰਦ ਰਹਿਣ ਤੋਂ ਬਾਅਦ ਅੱਜ ਅਕਸ਼ੈ ਤ੍ਰਿਤੀਆ ਮੌਕੇ ਕੇਦਾਰਨਾਥ ਅਤੇ ਯਮੁਨੋਤਰੀ ਦੇ ਕਿਵਾੜ ਸ਼ਰਧਾਲੂਆਂ ਲਈ ਖੋਲ੍ਹ ਦਿੱਤੇ ਗਏ ਅਤੇ ਇਸ ਦੇ ਨਾਲ ਹੀ ਇਸ ਸਾਲ ਦੀ ਚਾਰਧਾਮ ਯਾਤਰਾ ਸ਼ੁਰੂ ਹੋ ਗਈ। ਦੋਵੇਂ ਧਾਮ ਦੇ ਕਿਵਾੜ ਸਵੇਰੇ ਸੱਤ ਵਜੇ ਖੁੱਲ੍ਹ ਗਏ ਅਤੇ ਇਸ ਦੌਰਾਨ ਵੱਡੀ ਗਿਣਤੀ ਵਿਚ ਸ਼ਰਧਾਲੂ ਹਾਜ਼ਰ ਸਨ। ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਵੀ ਆਪਣੀ ਪਤਨੀ ਗੀਤਾ ਦੇ ਨਾਲ ਕੇਦਾਰਨਾਥ ਦੇ ਕਿਵਾੜ ਖੁੱਲ੍ਹਣ ਮੌਕੇ ਹਾਜ਼ਰ ਸਨ। ਇਸ ਮੌਕੇ ਫ਼ੌਜੀ ਬੈਂਡ ਵਜਾਇਆ ਗਿਆ। ਮੰਦਰ ਨੂੰ 20 ਕੁਇੰਟਲ ਫੁੱਲਾਂ ਨਾਲ ਸਜਾਇਆ ਗਿਆ ਹੈ। ਗੰਗੋਤਰੀ ਧਾਮ ਦੇ ਕਿਵਾੜ ਦੁਪਹਿਰ ਨੂੰ ਖੁੱਲ੍ਹਣਗੇ, ਜਦਕਿ ਚਾਰਧਾਮਾਂ ਵਿੱਚ ਸ਼ਾਮਲ ਬਦਰੀਨਾਥ ਦੇ ਕਿਵਾੜ ਐਤਵਾਰ ਨੂੰ ਖੁੱਲ੍ਹਣਗੇ।

Leave a Comment

Your email address will not be published. Required fields are marked *

Scroll to Top