ਪ੍ਰਿੰਯਕਾ ਗਾਂਧੀ ਨੇ ਮੋਦੀ ਤੇ ਕਸਿਆ ਤੰਜ, ਲੋਕਾਂ ਤੋ ਟੁਟਿਆ ਹੋਇਆ ਦਸਿਆ ਸ਼ਹਿਨਸ਼ਾਹ

ਪ੍ਰਿੰਯਕਾ ਗਾਂਧੀ ਨੇ ਮੋਦੀ ਤੇ ਕਸਿਆ ਤੰਜ, ਲੋਕਾਂ ਤੋ ਟੁਟਿਆ ਹੋਇਆ ਦਸਿਆ ਸ਼ਹਿਨਸ਼ਾਹ
ਦਿਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਰਾਹੁਲ ਗਾਂਧੀ ’ਤੇ ‘ਸ਼ਹਿਜ਼ਾਦਾ’ ਤਨਜ਼ ਕੱਸੇ ਜਾਣ ਦਾ ਜਵਾਬ ਦਿੰਦਿਆਂ ਅੱਜ ਕਾਂਗਰਸ ਆਗੂ ਪ੍ਰਿਯੰਕਾ ਗਾਂਧੀ ਨੇ ਉਨ੍ਹਾਂ (ਮੋਦੀ) ਨੂੰ ‘ਸ਼ਹਿਨਸ਼ਾਹ’ ਦੱਸਿਆ ਜੋ ਮਹਿਲਾਂ ’ਚ ਰਹਿੰਦਾ ਹੈ ਅਤੇ ਆਮ ਜਨਤਾ ਨਾਲੋਂ ਟੁੱਟਿਆ ਹੋਇਆ ਹੈ।
ਕਾਂਗਰਸ ਦੀ ਜਨਰਲ ਸਕੱਤਰ ਨੇ ਗੁਜਰਾਤ ਦੇ ਬਨਾਸਕਾਂਠਾ ਲੋਕ ਸਭਾ ਹਲਕੇ ਦੇ ਲਖਾਨੀ ’ਚ ਰੈਲੀ ਨੂੰ ਸੰਬੋਧਨ ਕਰਦਿਆਂ ਮੋਦੀ ’ਤੇ ਸੱਤਾ ਲਈ ਗੁਜਰਾਤ ਦੇ ਲੋਕਾਂ ਨੂੰ ਵਰਤਣ ਤੇ ਫਿਰ ਉਨ੍ਹਾਂ ਨੂੰ ਭੁੱਲ ਜਾਣ ਦਾ ਵੀ ਦੋਸ਼ ਲਾਇਆ।
ਪ੍ਰਿਯੰਕਾ ਨੇ ਕਿਹਾ, ‘ਉਹ ਮੇਰੇ ਭਰਾ ਨੂੰ ਸ਼ਹਿਜ਼ਾਦਾ ਕਹਿੰਦੇ ਹਨ। ਮੈਂ ਉਨ੍ਹਾਂ ਨੂੰ ਦਸਣਾ ਚਾਹੁੰਦੀ ਹਾਂ ਕਿ ਇਹ ਸ਼ਹਿਜ਼ਾਦਾ ਤੁਹਾਡੀਆਂ (ਲੋਕਾਂ ਦੀਆਂ) ਸਮੱਸਿਆਵਾਂ ਸੁਣਨ ਲਈ ਕੰਨਿਆਕੁਮਾਰੀ ਤੋਂ ਕਸ਼ਮੀਰ ਤੱਕ ਚਾਰ ਹਜ਼ਾਰ ਕਿਲੋਮੀਟਰ ਤੱਕ ਚੱਲਿਆ, ਮੇਰੇ ਭਰਾਵਾਂ ਤੇ ਭੈਣਾਂ, ਕਿਸਾਨਾਂ ਤੇ ਮਜ਼ਦੂਰਾਂ ਨੂੰ ਮਿਲਿਆ ਅਤੇ ਉਨ੍ਹਾਂ ਨੂੰ ਪੁੱਛਿਆ ਕਿ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਕਿਸ ਤਰ੍ਹਾਂ ਹੋ ਸਕਦਾ ਹੈ।’ ਪ੍ਰਿਯੰਕਾ ਨੇ ਕਿਹਾ, ‘ਦੂਜੇ ਪਾਸੇ ਤੁਹਾਡੇ ‘ਸ਼ਹਿਨਸ਼ਾਹ’ ਨਰਿੰਦਰ ਮੋਦੀ ਹਨ। ਉਹ ਮਹਿਲਾਂ ’ਚ ਰਹਿੰਦੇ ਹਨ। ਕੀ ਤੁਸੀਂ ਕਦੀ ਟੀਵੀ ’ਤੇ ਉਨ੍ਹਾਂ ਦਾ ਚਿਹਰਾ ਦੇਖਿਆ ਹੈ? ਇਕਦਮ ਸਾਫ-ਸੁਥਰਾ ਸਫੈਦ ਕੁੜਤਾ, ਧੂੜ-ਮਿੱਟੀ ਦਾ ਇੱਕ ਵੀ ਦਾਗ ਨਹੀਂ। ਇੱਕ ਵੀ ਵਾਲ ਇੱਧਰ ਤੋਂ ਉੱਧਰ ਨਹੀਂ ਹੋ ਰਿਹਾ। ਉਹ ਤੁਹਾਡੀ ਮਿਹਨਤ, ਤੁਹਾਡੀ ਖੇਤੀ ਨੂੰ ਕਿਵੇਂ ਸਮਝਣਗੇ? ਉਹ ਤੁਹਾਡੀਆਂ ਸਮੱਸਿਆਵਾਂ ਨੂੰ ਕਿਵੇਂ ਸਮਝਣਗੇ, ਤੁਸੀਂ ਮਹਿੰਗਾਈ ਦੇ ਬੋਝ ਹੇਠ ਦੱਬੇ ਹੋਏ ਹੋ।’

Leave a Comment

Your email address will not be published. Required fields are marked *

Scroll to Top