ਅੱਗ ਲਗਣ ਕਾਰਨ 3 ਏਕੜ ਫਸਲ ਸੜਕੇ ਸੁਆਹ ਹੋਈ
ਚੰਡੀਗੜ : ਪਿੰਡ ਦੌਦੜਾ ਵਿਚ ਅੱਗ ਲੱਗਣ ਕਾਰਨ 3 ਏਕੜ ਕਣਕ ਦੀ ਫਸਲ ਸੜ ਗਈ। ਇਸ ਤੋਂ ਇਲਾਵਾ 7 ਏਕੜ ਨਾੜ ਵੀ ਸੁਆਹ ਹੋ ਗਿਆ। ਪੁਲਿਸ ਅਤੇ ਫਾਇਰਬ੍ਰਿਗੇਡ ਨੇ ਮੌਕੇ ਉਤੇ ਪਹੁੰਚ ਕੇ ਅੱਗ ਉਤੇ ਕਾਬੂ ਪਾਇਆ। ਜਸਵੀਰ ਸਿੰਘ ਅਤੇ ਹੋਰ ਕਿਸਾਨਾਂ ਨੇ ਦੱਸਿਆ ਕਿ ਨਾਲ ਦੇ ਖੇਤਾਂ ਵਿੱਚ ਕੰਬਾਈਨ ਚੱਲ ਰਹੀ ਸੀ। ਅਚਾਨਕ ਕੰਬਾਈਨ ਵਿੱਚ ਕੋਈ ਸਪਾਰਕਿੰਗ ਹੋਈ ਜਿਸ ਦੇ ਨਾਲ ਖੇਤਾਂ ਵਿੱਚ ਅੱਗ ਲੱਗ ਗਈ। ਕਿਸਾਨ ਜਸਵੀਰ ਸਿੰਘ ਦੀ ਤਿੰਨ ਏਕੜ ਕਣਕ ਦੀ ਫਸਲ ਸੜ ਕੇ ਸੁਆਹ ਹੋਈ ਹੈ। ਇਸ ਤੋਂ ਇਲਾਵਾ ਨਾਲ ਲੱਗਦੇ ਖੇਤਾਂ ਵਿਚ ਨਾੜ ਵੀ ਸੜ ਗਿਆ।