ਪੰਜਾਬ ਦੀ ਧੀ ਕੈਨੇਡਾ ਵਿੱਚ ਬਣੀ ਏਅਰਫੋਰਸ ਵਿੱਚ ਕੈਪਟਨ

ਪੰਜਾਬ ਦੀ ਧੀ ਕੈਨੇਡਾ ਵਿੱਚ ਬਣੀ ਏਅਰਫੋਰਸ ਵਿੱਚ ਕੈਪਟਨ
ਚੰਡੀਗੜ : ਜਾਣਕਾਰੀ ਮੁਤਾਬਕ ਸੇਵਾਮੁਕਤ ਪ੍ਰਿੰਸੀਪਲ ਡੀ. ਏ. ਵੀ. ਸੀਨੀਅਰ ਸੈਕੰਡਰੀ ਸਕੂਲ ਟਾਂਡਾ ਕਸ਼ਮੀਰ ਸਿੰਘ ਚੌਹਾਨ ਦੀ ਪੋਤਰੀ ਅਨਮੋਲ ਕੌਰ ਚੌਹਾਨ ਪੁੱਤਰੀ ਤੇਜਿੰਦਰ ਸਿੰਘ ਅਤੇ ਰਣਜੀਤ ਕੌਰ ਨੇ ਮਕੈਨੀਕਲ ਇੰਜੀਨੀਰਿੰਗ ਦੀ ਪੜ੍ਹਾਈ ਕਰਕੇ ਕੈਨੇਡਾ ਏਅਰਫੋਰਸ ਵਿਚ ਕਮਿਸ਼ਨਡ ਰੈਂਕ ਕੈਪਟਨ ਬਣੀ ਹੈ। ਪਿਛਲੇ ਕਈ ਦਹਾਕਿਆਂ ਤੋਂ ਕੈਨੇਡਾ ਵਿਚ ਵਸਿਆ ਚੌਹਾਨ ਪਰਿਵਾਰ ਆਪਣੇ ਪਿੰਡ ਦੀ ਮਿੱਟੀ ਨਾਲ ਜੁੜਿਆ ਹੈ। ਪੰਜਾਬੀਅਤ ਦੀ ਪਰਵਰਿਸ਼ ਦੇ ਚਲਦਿਆਂ ਕੈਨੇਡੀਅਨ ਬੋਰਨ ਕੈਪਟਨ ਅਨਮੋਲ ਕੌਰ ਨੇ ਪਿੰਡ ਰਾਂਦੀਆਂ ਆ ਕੇ ਬੜੇ ਹੀ ਸਾਦੇ ਤਰੀਕੇ ਨਾਲ ਮੈਰਿਜ ਪੈਲਸਾਂ ਦੀ ਚਕਾਚੌਂਦ ਤੋਂ ਦੂਰ ਪੰਜਾਬੀ ਮੁੰਡੇ ਚੂਹੜਚੱਕ ਵਾਸੀ ਲਖਵਿੰਦਰ ਸਿੰਘ ਕਲੇਰ ਪੁੱਤਰ ਨਛੱਤਰ ਸਿੰਘ ਅਤੇ ਹਰਜਿੰਦਰ ਕੌਰ ਨਾਲ ਗੁਰੂਘਰ ਵਿਚ ਲਾਂਵਾਂ ਲਈਆਂ। ਪਿੰਡ ਦੀ ਧੀ ਕੈਪਟਨ ਅਨਮੋਲ ਕੌਰ ਚੌਹਾਨ ਦੀਆਂ ਖ਼ੁਸ਼ੀਆਂ ਵਿਚ ਸ਼ਾਮਲ ਹੁੰਦੀਆਂ ਪਿੰਡ ਵਾਸੀਆਂ ਨੇ ਉਸ ‘ਤੇ ਮਾਣ ਮਹਿਸੂਸ ਕੀਤਾ।

Leave a Comment

Your email address will not be published. Required fields are marked *

Scroll to Top