ਪੰਜਾਬ ਸਰਕਾਰ ਦਾ ਵੱਡਾ ਫੈਸਲਾ : ਹੋਣਗੇ ਦੋ ਹੋਰ ਟੋਲ ਪਲਾਜੇ ਬੰਦ

ਪੰਜਾਬ ਸਰਕਾਰ ਦਾ ਵੱਡਾ ਫੈਸਲਾ : ਹੋਣਗੇ ਦੋ ਹੋਰ ਟੋਲ ਪਲਾਜੇ ਬੰਦ
ਚੰਡੀਗੜ੍ਹ: ਪੰਜਾਬ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ। ਮੁੱਖ ਮੰਤਰੀ ਨੇ ਐਲਾਨ ਕੀਤਾ ਹੈ ਕਿ 2 ਅਪ੍ਰੈਲ ਦੀ ਦਰਮਿਆਨੀ ਰਾਤ 12 ਤੋਂ ਦੋ ਟੋਲ ਬੰਦ ਕਰ ਦਿੱਤੇ ਜਾਣਗੇ। ਸੀਐਮ ਮਾਨ ਨੇ ਖੁਦ ਸੋਸ਼ਲ ਮੀਡੀਆ ਸਾਈਟ ਐਕਸ ‘ਤੇ ਪੋਸਟ ਕਰਕੇ ਇਹ ਜਾਣਕਾਰੀ ਦਿੱਤੀ ਹੈ।
ਸੀਐਮ ਮਾਨ ਨੇ ਕਿਹਾ ਹੈ ਕਿ ਲੁਧਿਆਣਾ ਤੋਂ ਬਰਨਾਲਾ ਵਾਇਆ ਰਾਏਕੋਟ, ਮੁੱਲਾਂਪੁਰ ਨੇੜੇ ਪਿੰਡ ਰਕਬਾ ਅਤੇ ਪਿੰਡ ਮਹਿਲ ਕਲਾਂ ਤੱਕ ਟੋਲ ਬੰਦ ਰਹੇਗਾ। 1.ਮੁੱਲਾਂਪੁਰ ਨੇੜੇ ਪਿੰਡ ਰਕਬਾ.. 2.ਪਿੰਡ ਮਹਿਲ ਕਲਾਂ.. ਇਹ ਦੋਵੇਂ ਇੱਕੋ ਕੰਪਨੀ ਨਾਲ ਸਬੰਧਤ ਹਨ। ਕੰਪਨੀ ਨੇ ਕੋਵਿਡ ਅਤੇ ਕਿਸਾਨ ਅੰਦੋਲਨ ਦਾ ਹਵਾਲਾ ਦਿੰਦੇ ਹੋਏ ਟੋਲ 448 ਦਿਨ ਵਧਾਉਣ ਦੀ ਮੰਗ ਕੀਤੀ ਸੀ, ਜਿਸ ਨੂੰ ਪੰਜਾਬ ਸਰਕਾਰ ਨੇ ਪ੍ਰਵਾਨ ਨਹੀਂ ਕੀਤਾ। ਇਹ ਦੋਵੇਂ ਟੋਲ 2 ਅਪ੍ਰੈਲ ਦੀ ਅੱਧੀ ਰਾਤ 12 ਵਜੇ ਬੰਦ ਕਰ ਦਿੱਤੇ ਜਾਣਗੇ। ਦੱਸ ਦੇਈਏ ਕਿ ਪੰਜਾਬ ਸਰਕਾਰ ਹੁਣ ਤੱਕ 12 ਟੋਲ ਪਲਾਜ਼ੇ ਬੰਦ ਕਰ ਚੁੱਕੀ ਹੈ।

Leave a Comment

Your email address will not be published. Required fields are marked *

Scroll to Top