ਪੈਨਸੇਕ ਸਿਲਾਟ ਮਾਰਸ਼ਲ ਆਰਟਸ (ਲੜਕੀਆਂ) ਦੀ ਅੰਤਰ-ਕਾਲਜ ਚੈਂਪੀਅਨਸ਼ਿਪ ਵਿੱਚ ਮੋਦੀ ਕਾਲਜ ਪਟਿਆਲਾ ਚੈਂਪੀਅਨ ਬਣਿਆ

ਪੈਨਸੇਕ ਸਿਲਾਟ ਮਾਰਸ਼ਲ ਆਰਟਸ (ਲੜਕੀਆਂ) ਦੀ ਅੰਤਰ-ਕਾਲਜ ਚੈਂਪੀਅਨਸ਼ਿਪ ਵਿੱਚ ਮੋਦੀ ਕਾਲਜ ਪਟਿਆਲਾ ਚੈਂਪੀਅਨ ਬਣਿਆ

ਪਟਿਆਲਾ: 20 ਜਨਵਰੀ, 2024

ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਦੇ ਖਿਡਾਰੀਆਂ ਨੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ ਸੰਪਨ ਹੋਈ ਦੋ-ਰੋਜ਼ਾ ਅੰਤਰ-ਕਾਲਜ ਪੈਨਸੇਕ ਸਿਲਾਟ ਮਾਰਸ਼ਲ ਆਰਟਸ ਚੈਂਪੀਅਨਸ਼ਿਪ ਪ੍ਰਤਿਯੋਗਤਾ (ਲੜਕੀਆਂ) ਵਿੱਚ ਜਿੱਤ ਪ੍ਰਾਪਤ ਕੀਤੀ।
ਇਸ ਚੈਂਪੀਅਨਸ਼ਿਪ ਵਿੱਚ ਲੜਕੀਆਂ ਦੀ ਟੀਮ ਈਵੇਂਟ ਫਾਈਟਾਂ ਵਿੱਚ ਮੋਦੀ ਕਾਲਜ ਦੀ ਖਿਡਾਰੀਣ ਭਾਰਗਵੀ ਪ੍ਰਸ਼ਾਂਤ ਸ਼ੰਖੇ (60 ਕਿਲੋਗ੍ਰਾਮ ਵਰਗ) ਨੇ ਸੋਨੇ ਦਾ ਤਗਮਾ ਜਿੱਤਿਆ, ਸਵਿਤਾ ਮਲਿਕ (55 ਕਿਲੋਗ੍ਰਾਮ ਵਰਗ) ਨੇ ਚਾਂਦੀ ਦਾ ਤਗਮਾ ਜਿੱਤਿਆ ਅਤੇ ਮਨਪ੍ਰੀਤ ਕੌਰ (65 ਕਿਲੋਗ੍ਰਾਮ ਵਰਗ) ਵਿੱਚ ਕਾਂਸੀ ਦਾ ਤਗਮਾ ਜਿੱਤ ਕੇ 9 ਅੰਕਾਂ ਮੋਦੀ ਕਾਲਜ ਦੀ ਟੀਮ ਓਵਰਆਲ ਚੈਂਪੀਅਨ ਬਣੀ।
ਇਸੇ ਤਰ੍ਹਾਂ ਲੜਕਿਆਂ ਦੇ ਮੁਕਾਬਲਿਆਂ ਵਿੱਚ ਮੋਦੀ ਕਾਲਜ ਦੀ ਟੀਮ ਦੂਜੇ ਸਥਾਨ ਤੇ ਰਹੀ। ਇਸ ਟੀਮ ਵਿੱਚ ਨਿਤਿਨ ਨੇ ਸੋਨੇ ਦਾ ਤਗਮਾ ਜਿੱਤਿਆ, ਸਹਿਰਯਾਰ ਕੈਫੇ ਨੇ ਚਾਂਦੀ ਦੀ ਤਗਮਾ ਜਿੱਤਿਆ ਅਤੇ 8 ਅੰਕਾਂ ਨਾਲ ਮੋਦੀ ਕਾਲਜ ਦੇ ਲੜਕਿਆਂ ਦੀ ਟੀਮ ਦੂਜੇ ਸਥਾਨ ਤੇ ਰਹੀ।
ਕਾਲਜ ਪ੍ਰਿੰਸੀਪਲ ਡਾ. ਨੀਰਜ ਗੋਇਲ ਜੀ ਨੇ ਜੇਤੂ ਟੀਮ ਦਾ ਸਵਾਗਤ ਕਰਦਿਆਂ ਕਿਹਾ ਕਿ ਕਾਲਜ ਨੂੰ ਆਪਣੇ ਇਨ੍ਹਾਂ ਖਿਡਾਰੀਆਂ ‘ਤੇ ਬੇਹੱਦ ਮਾਣ ਹੈ ਅਤੇ ਭਵਿੱਖ ਵਿੱਚ ਵੀ ਕਾਲਜ ਇਨ੍ਹਾਂ ਨੂੰ ਹਰ ਤਰ੍ਹਾਂ ਦੀ ਲੋੜੀਂਦੀ ਸਹੂਲਤ ਉਪਲਬਧ ਕਰਵਾਉਂਦਾ ਰਹੇਗਾ।
ਕਾਲਜ ਦੇ ਡੀਨ ਅਤੇ ਮੁਖੀ, ਖੇਡ ਵਿਭਾਗ ਡਾ. ਨਿਸ਼ਾਨ ਸਿੰਘ ਨੇ ਜੇਤੂ ਟੀਮ ਨੂੰ ਮੁਬਾਰਕਬਾਦ ਦਿੱਤੀ ਅਤੇ ਆਸ ਕੀਤੀ ਕਿ ਭਵਿੱਖ ਵਿੱਚ ਵੀ ਕਾਲਜ ਦੇ ਖਿਡਾਰੀਆਂ ਦਾ ਪ੍ਰਦਰਸ਼ਨ ਸ਼ਾਨਦਾਰ ਰਹੇਗਾ। ਕਾਲਜ ਪ੍ਰਿੰਸੀਪਲ ਨੇ ਡਾ. ਨਿਸ਼ਾਨ ਸਿੰਘ, ਡਾ. ਹਰਨੀਤ ਸਿੰਘ ਅਤੇ ਪ੍ਰੋ. ਮਨਦੀਪ ਕੌਰ ਦੇ ਯਤਨਾਂ ਦੀ ਵੀ ਭਰਪੂਰ ਸ਼ਲਾਘਾ ਕੀਤੀ।

Leave a Comment

Your email address will not be published. Required fields are marked *

Scroll to Top