ਅਦਾਕਾਰ ਵਿੱਕੀ ਕੌਸ਼ਲ ਨੇ ਫਿਲਮ ਛਾਵਾਦੀ ਸਾਂਝੀ ਕੀਤੀ ਤਸਵੀਰਾਂ

ਅਦਾਕਾਰ ਵਿੱਕੀ ਕੌਸ਼ਲ ਨੇ ਫਿਲਮ ਛਾਵਾਦੀ ਸਾਂਝੀ ਕੀਤੀ ਤਸਵੀਰਾਂ
ਮੁੰਬਈ: ਅਦਾਕਾਰ ਵਿੱਕੀ ਕੌਸ਼ਲ ਨੇ ਹਾਲ ਹੀ ਵਿੱਚ ਆਪਣੀ ਨਵੀਂ ਐਕਸ਼ਨ ਫਿਲਮ ‘ਛਾਵਾ’ ਦੀ ਸ਼ੂਟਿੰਗ ਦੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਹ ਫਿਲਮ ਵਿੱਕੀ ਦੇ ਕਰੀਅਰ ਦੀ ਸਭ ਤੋਂ ਵੱਡੀ ਐਕਸ਼ਨ ਫਿਲਮ ਮੰਨੀ ਜਾ ਰਹੀ ਹੈ। ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਇੱਕ ਪੋਸਟ ਸਾਂਝੀ ਕਰਦਿਆਂ ਅਦਾਕਾਰ ਨੇ ਲਿਖਿਆ ਹੈ, ‘‘ਇਸ ਸਾਲ ਸੈੱਟ ’ਤੇ ਕੰਮ ਦਾ ਆਖਰੀ ਦਿਨ…ਮੇਰੇ ਕਰੀਅਰ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਐਕਸ਼ਨ ਫਿਲਮ ਦੀ ਸ਼ੂਟਿੰਗ ਮੁਕੰਮਲ…2023 ਦਾ ਵਰ੍ਹਾ ਮੇਰੇ ਲਈ ਸਹੀ ਅਰਥਾਂ ਵਿੱਚ ਖੁਸ਼ਗਵਾਰ ਰਿਹਾ ਹੈ…2024 ਵਿੱਚ ਦਾਖਲ ਹੋ ਰਿਹਾਂ…ਪਹਿਲਾਂ ਨਾਲੋਂ ਵੱਧ ਉਮੀਦਾਂ ਨਾਲ #ਛਾਵਾ।’’ ਸਾਂਝੀਆਂ ਕੀਤੀਆਂ ਤਸਵੀਰਾਂ ਵਿੱਚ ਵਿੱਕੀ ਭਰਵੀਂ ਦਾੜ੍ਹੀ ਵਿੱਚ ਦਿਖ ਰਿਹਾ ਹੈ। ਵਿੱਕੀ ਨੇ ਕਾਲੇ ਰੰਗ ਦੀ ਜੀਨਜ਼ ਨਾਲ ਕਾਲੇ ਰੰਗ ਦੀ ਟੀ-ਸ਼ਰਟ ਪਹਿਨੀ ਹੋਈ ਹੈ ਅਤੇ ਕਾਲੀ ਟੋਪੀ ਨਾਲ ਕਾਲੀਆਂ ਐਨਕਾਂ ਲਗਾਈਆਂ ਹੋਈਆਂ ਹਨ। ਇੱਕ ਹੋਰ ਤਸਵੀਰ ਵਿੱਚ ਅਦਾਕਾਰ ਫਿਲਮ ਦੇ ਨਿਰਦੇਸ਼ਕ ਲਕਸ਼ਮਣ ਉਤੇਕਰ ਨਾਲ ਗੱਲਬਾਤ ਕਰਦਾ ਦਿਖਾਈ ਦੇ ਰਿਹਾ ਹੈ। ਇਸ ਫਿਲਮ ਵਿੱਚ ਰਸ਼ਮਿਕਾ ਮੰਦਾਨਾ ਵਿੱਕੀ ਨਾਲ ਮੁੱਖ ਭੂਮਿਕਾ ਨਿਭਾਅ ਰਹੀ ਹੈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਫਿਲਮ ‘ਛਾਵਾ’ ਅਗਲੇ ਸਾਲ 6 ਦਸੰਬਰ ਨੂੰ ਰਿਲੀਜ਼ ਹੋਵੇਗੀ। ਇਹ ਫਿਲਮ ਛਤਰਪਤੀ ਸ਼ਿਵਾਜੀ ਮਹਾਰਾਜ ਦੇ ਪੁੱਤਰ ਛਤਰਪਤੀ ਸਾਂਭਾਜੀ ਮਹਾਰਾਜ ਦੇ ਜੀਵਨ ’ਤੇ ਆਧਾਰਿਤ ਦੱਸੀ ਜਾ ਰਹੀ ਹੈ।

Leave a Comment

Your email address will not be published. Required fields are marked *

Scroll to Top