ਧੁੰਦ ਕਾਰਨ ਵਾਪਰਿਆ ਹਾਦਸਾ : ਦੋ ਦੀ ਮੌਤ, ਕਈ ਜਖਮੀ

ਧੁੰਦ ਕਾਰਨ ਵਾਪਰਿਆ ਹਾਦਸਾ : ਦੋ ਦੀ ਮੌਤ, ਕਈ ਜਖਮੀ
ਸਮਾਣਾ: ਨਵਾਂਗਾਉਂ ਚੀਕਾ ਰੋਡ ’ਤੇ ਧੁੰਦ ਕਾਰਨ ਇੱਕ ਸਰਕਾਰੀ ਬੱਸ ਅੱਗੇ ਜਾ ਰਹੀ ਟਰੈਕਟਰ ਟਰਾਲੀ ਨਾਲ ਜਾ ਟਕਰਾਈ। ਜਿਸ ਕਾਰਨ ਦੋ ਦੀ ਮੌਤ ਹੋ ਗਈ ਅਤੇ ਕਈ ਜਖਮੀ ਹੋ ਗਏ। ਜਾਣਕਾਰੀ ਅਨੁਸਾਰ ਸਮਾਣਾ ਦੇ ਬੱਸ ਸਟੈਂਡ ਤੋਂ ਬੁੱਧਵਾਰ ਨੂੰ 5:40 ਦੇ ਰੂਟ ’ਤੇ ਵਾਇਆ ਚੀਕਾ ਹੋ ਕੇ ਦਿੱਲੀ ਜਾਣ ਵਾਲੀ ਬੱਸ ਸੰਘਣੀ ਧੁੰਦ ਹੋਣ ਕਰਕੇ ਅੱਗੇ ਇੱਟਾਂ ਦੀ ਭਰੀ ਜਾ ਰਹੇ ਟਰੈਕਟਰ ਟਰਾਲੀ ਨਾਲ ਜਾ ਟਕਰਾਈ। ਜਿਸ ਕਾਰਨ ਇੱਟਾਂ ਨਾਲ ਭਰੀ ਟਰਾਲੀ ’ਤੇ ਬੈਠੇ ਮਜ਼ਦੂਰ ਤਲਕੀ ਦੇਵੀ, ਮਾਲਤੀ, ਅੰਜੂ, ਫੂਲਵਾ ਸਮੇਤ ਬੱਸ ’ਚ ਸਵਾਰ ਕੰਡਕਟਰ ਗੁਰਮੀਤ ਸਿੰਘ ਤੇ ਚਾਲਕ ਬਲਜਿੰਦਰ ਸਿੰਘ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਪਟਿਆਲਾ ਵਿਖੇ ਭੇਜ ਦਿੱਤਾ ਗਿਆ ਜਦੋਂ ਕਿ ਇਸ ਹਾਦਸੇ ਵਿੱਚ ਜ਼ਖਮੀਆਂ ਨਾਲ਼ ਟਰਾਲੀ ’ਤੇ ਬੈਠੇ ਚਾਂਦਨੀ (17) ਪੁੱਤਰੀ ਰਾਜ ਬਾਲਮ ਅਤੇ ਮਹੇਸ਼ (15) ਪੁੱਤਰ ਰਹੀਸ਼ ਦੀ ਮੌਤ ਹੋ ਗਈ।
ਇਸ ਮਾਮਲੇ ਦੇ ਜਾਂਚ ਅਧਿਕਾਰੀ ਸਬ ਇੰਸਪੈਕਟਰ ਰਮੇਸ਼ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਮਹੇਸ਼ ਦੇ ਪਿਤਾ ਰਹੀਸ਼ ਦੇ ਬਿਆਨਾਂ ਦੇ ਅਧਾਰ ’ਤੇ ਬੱਸ ਚਾਲਕ ਵਿਰੁੱਧ ਮਾਮਲਾ ਦਰਜ ਕਰਕੇ ਦੋਵੇਂ ਵਾਹਨਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਗਿਆ ਹੈ ਅਤੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਕਰਵਾ ਕੇ ਪਰਿਵਾਰ ਹਵਾਲੇ ਕਰ ਦਿੱਤੀਆਂ ਹਨ।

Leave a Comment

Your email address will not be published. Required fields are marked *

Scroll to Top